Visitor : Visitor

ਮਾਨਸਾ ਪੁਲਿਸ ਵੱਲੋੋਂ ਐਨਡੀਪੀਐਸ ਐਕਟ ਤਹਿਤ ਜਬਤ 24 ਵਹੀਕਲਾਂ ਦਾ ਜਾਬਤੇ ਅਨੁਸਾਰ ਕੀਤਾ ਗਿਆ ਨਿਪਟਾਰਾ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 5 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਪੈਂਡਿੰਗ ਕੰਮਕਾਜ਼ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਦਿਆ ਮਹਿਕਮਾ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰਮ ਵਿੱਢੀ ਗਈ ਹੈ। ਐਨਡੀਪੀਐਸ ਐਕਟ ਤਹਿਤ ਫੈਸਲਾਸੁਦਾ ਮੁਕੱਦਮੇ  ਜਿਹਨਾਂ ਵਿੱਚ ਬਰਾਮਦ ਹੋੋਏ ਵਹੀਕਲਾਂ ਨੂੰ ਮਾਨਯੋਗ ਅਦਾਲਤਾਂ ਵੱਲੋੋਂ ਜਬਤ ਸਰਕਾਰ ਦਾ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 5 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਪੈਂਡਿੰਗ ਕੰਮਕਾਜ਼ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਦਿਆ ਮਹਿਕਮਾ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰਮ ਵਿੱਢੀ ਗਈ ਹੈ। ਐਨਡੀਪੀਐਸ ਐਕਟ ਤਹਿਤ ਫੈਸਲਾਸੁਦਾ ਮੁਕੱਦਮੇ  ਜਿਹਨਾਂ ਵਿੱਚ ਬਰਾਮਦ ਹੋੋਏ ਵਹੀਕਲਾਂ ਨੂੰ ਮਾਨਯੋਗ ਅਦਾਲਤਾਂ ਵੱਲੋੋਂ ਜਬਤ ਸਰਕਾਰ ਦਾ ਹੁਕਮ ਪਾਸ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਅਜਿਹੇ ਮੁਕੱਦਮਿਆਂ ਦੇ ਜਬਤ ਕੀਤੇ 24 ਵਹੀਕਲਾਂ ਨੂੰ ਖੁੱਲੀ ਬੋਲੀ ਰਾਹੀ ਨਿਲਾਮ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਜੀ ਰਾਹੀ ਕਮੇਟੀ ਦਾ ਗਠਿਨ ਕਰਵਾਇਆ ਗਿਆ।

 ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਸ ਕਮੇਟੀ ਵੱਲੋੋਂ ਮਿਤੀ 04.07.2022 ਨੂੰ ਪੁਲਿਸ ਲਾਈਨ ਮਾਨਸਾ ਵਿਖੇ ਖੁੱਲੀ ਬੋੋਲੀ ਰੱਖੀ ਗਈ ਸੀ। ਇਸ ਬੋੋਲੀ ਵਿੱਚ 18 ਬੋਲੀਕਾਰ ਸ਼ਾਮਲ ਹੋੋਏ ਜਿਹਨਾਂ ਵੱਲੋੋਂ ਇਹਨਾਂ 24 ਵਹੀਕਲਾਂ (15 ਮੋੋਟਰਸਾਈਕਲ, 8 ਕਾਰਾਂ ਅਤੇ 1 ਸਕੂਟਰ) ਨੂੰ 3,09,600 /- ਰੁਪਏ ਵਿੱਚ ਖਰੀਦ ਕੀਤਾ ਗਿਆ ਹੈ। ਇਸ ਕਮੇਟੀ ਵੱਲੋੋਂ ਜਾਬਤੇ ਅਨੁਸਾਰ ਇਹ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾਵੇਗੀ। 

Leave a Reply

Your email address will not be published. Required fields are marked *

Visitor : Visitor