Visitor : Visitor

ਪੰਜਾਬੀਆਂ ਦਾ ਕਰੋੜਾਂ ਰੁਪਿਆ ਖਰਚ ਕੇ ਮੁੱਖ ਮੰਤਰੀ ਨੇ ਸ਼ੇਅਰ ਕੀਤਾ ਪੋਸਟਰ ,  ਜੇਕਰ ਤੁਹਾਨੂੰ ਸਮਝ ਆਵੇ ਤਾਂ ਜ਼ਰੂਰ …..

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਫੇਸਬੁੱਕ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਪਰ ਉਸ ਪੋਸਟਰ ‘ਚ ਕਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਵੱਲੋਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਫੇਸਬੁੱਕ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਪਰ ਉਸ ਪੋਸਟਰ ‘ਚ ਕਿਸ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਬਾਰੇ ਉਨ੍ਹਾਂ ਨੂੰ ਵੱਲੋਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਪੰਜਾਬੀਆਂ ਦਾ ਕਰੋੜਾਂ ਰੁਪਏ ਖਰਚ ਕੇ ਮੁੱਖ ਮੰਤਰੀ ਸਾਹਿਬ ਨੇ ਕੁਝ ਅਰਜ਼ ਕੀਤਾ, ਜੇ ਸਮਝ ਆਵੇ ਤਾਂ…….

ਪਰ ਤੁਹਾਨੂੰ ਦੱਸ ਦੇਈਏ ਕਿ ਇਹ ਪੋਸਟਰ ‘ਚ ਬੰਗਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਆਪ ਵੱਲੋਂ ਹੁਣ ਗੁਜਰਾਤ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੂਜੇ ਸੂਬਿਆਂ ਦੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ। 

ਇਹੀ ਕਾਰਨ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਗਾਰੰਟੀਆਂ ਦੀ ਮਸ਼ਹੂਰੀ ਕਰਨ ਲਈ ਦੂਜੇ ਸੂਬਿਆਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ। ਤਾਂ ਜੋ ਉੱਥੋਂ ਦੇ ਲੋਕ ਆਸਾਨੀ ਨਾਲ ਸਮਝ ਸਕਣ। 

ਪਰ ਕਿਤੇ ਨਾ ਕਿਤੇ ਨਾਲ ਦੂਜੀ ਭਾਸ਼ਾ ‘ਚ ਪੋਸਟਰ ਸ਼ੇਅਰ ਕਰ ਕੇ ਸੀਐਮ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਕਿ ਆਖਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੀ ਕੀ ਮਜ਼ਬੂਰੀ ਸੀ ਜੋ ਦੂਜੀ ਭਾਸ਼ਾ ‘ਚ ਪੋਸਟਰ ਸ਼ੇਅਰ ਕਰਨਾ ਪਿਆ। 

ਉਨ੍ਹਾਂ ਵੱਲੋਂ ਸ਼ੇਅਰ ਕੀਤੇ ਪੋਸਟਰ ‘ਚ ਕੀ ਲਿਖਿਆ ਹੈ ਕਿਸੇ ਕੁਝ ਸਮਝ ਨਹੀਂ ਆ ਰਿਹਾ। ਜਿਸ ‘ਤੇ ਕਾਂਗਰਸ ਵਿਧਾਇਕ ਨੇ ਤੰਜ਼ ਕੱਸਿਆ ਹੈ। 

ਪੰਜਾਬ ਦੇ ਸਕੂਲਾਂ ਦੀ ਸਥਿਤੀ ਸੁਧਾਰਨ ਲਈ ਸੀਐਮ ਮਾਨ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਵਿਰੋਧੀਆਂ ਵੱਲੋਂ ਪਹਿਲਾਂ ਹੀ ਤੰਜ਼ ਕਸੇ ਜਾਂਦੇ ਹਨ ਕਿ ਸੀਐਮ ਮਾਨ ਅਰਵਿੰਦ ਕੇਜਰੀਵਾਲ ਦੇ ਅੰਡਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਨੂੰ ਦਿੱਲੀ ਦੇ ਹੱਥੀਂ ਵੇਚ ਦਿੱਤਾ ਹੈ।

Leave a Reply

Your email address will not be published. Required fields are marked *

Visitor : Visitor