
ਸੰਜੀਵ ਜਿੰਦਲ
ਮਾਨਸਾ, 8 ਅਗਸਤ 2025 : ਭਾਜਪਾ ਨੇ 2027 ਚੋਣਾਂ ਦੇ ਮੱਦੇਨਜ਼ਰ ਆਪਣੀ ਪਾਰਟੀ ਦਾ ਢਾਂਚਾ ਮਜਬੂਤ ਕਰਨ ਲਈ ਆਪਣੇ ਪਾਰਟੀ ਦੇ ਇਮਾਨਦਾਰ ਸਿਪਾਹੀਆਂ ਨੂੰ ਜਿੰਮੇਵਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸੇ ਤਹਿਤ ਗੋਮਾ ਰਾਮ ਕਰੰਡੀ ਨੂੰ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਦੀ ਜਿੰਮੇਵਾਰੀ ਨਾਲ ਨਿਵਾਜਿਆ ਗਿਆ, ਇਲਾਕੇ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਗੋਮਾ ਰਾਮ ਦੇ ਪ੍ਰਧਾਨ ਬਣਨ ਤੇ ਸੁਖਵਿੰਦਰ ਸਿੰਘ ਕੋਟੜਾ ਮੰਡਲ ਪ੍ਰਧਾਨ ਫੱਤਾ ਮਾਲੋਕਾ ਨੇ ਨਵ-ਨਿਯੁਕਤ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ।

ਸੁਖਵਿੰਦਰ ਸਿੰਘ ਕੋਟੜਾ ਨੇ ਨਵ ਨਿਯੁਕਤ ਪ੍ਰਧਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਪਾਰਟੀ ਦੇ ਕੰਮਾਂ ਲਈ ਉਹ ਦਿਨ ਰਾਤ ਤਿਆਰ ਰਹਿਣਗੇ।
ਇਸ ਮੌਕੇ ਸੁਖਵਿੰਦਰ ਸਿੰਘ ਮੰਡਲ ਪ੍ਰਧਾਨ ਫੱਤਾ ਮਾਲੋਕਾ ਤੋਂ ਇਲਾਵਾ ਹਰਜਿੰਦਰ ਸਿੰਘ, ਲਛਮਣ ਸਿੰਘ ਚੋਟੀਆਂ, ਰਾਮ ਚੋਟੀਆਂ, ਪਾਲੀ ਝੰਡੂਕੇ, ਸੁੱਖਾ ਸਿੰਘ ਬਰਨ, ਦਰਸ਼ਨ ਸਿੰਘ ਕੁਸਲਾ, ਹਾਕਮ ਸਿੰਘ ਕੁਸਲਾ, ਅੰਮ੍ਰਿਤਪਾਲ ਜਟਾਣਾ ਕਲਾਂ, ਮਾਘ ਸਿੰਘ ਫੱਤਾ, ਨਿਰਮਲ ਸਿੰਘ ਫੱਤਾ, ਸੱਤਪਾਲ ਸਿੰਘ ਹੀਰਕੇ, ਜਗਵੰਤ ਕੋਟੜਾ, ਚਮਕੌਰ ਝੰਡੂਕੇ ਹਾਜ਼ਰ ਸਨ। ਪ੍ਰਧਾਨ ਗੋਮਾ ਰਾਮ ਨੇ ਸਭ ਦਾ ਧੰਨਵਾਦ ਕੀਤਾ।