ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 14 ਜੂਨ 2022 : ਈਕੋ ਵੀਲਰਜ਼ ਕਲੱਬ ਮਾਨਸਾ ਨੇ ਸਾਇਕਲਿੰਗ ਉਤਸਾਹਿਤ ਕਰਨ ਅਤੇ ਸਮਾਜ ਸੇਵੀ ਕੰਮਾ ਕਰਕੇ ਸਹਿਰ ਦੀਆ ਪਰਮੁੱਖ ਸੰਸਥਾਵਾਂ ਵਿੱਚ ਆਪਣਾ ਸਥਾਨ ਬਣਾਇਆ ਹੈ! ਪਿਛਲੇ ਦਿਨ ਹੀ ਕਲੱਬ ਦੇ ਹੋਣਹਾਰ ਸਾਇਕਲਿਸਟ ਅਮਨ ਔਲਖ , ਨਵਜੋਤ ਸਿੰਘ ਅਤੇ ਹਰਦੀਪ ਸਿੰਘ ਗੋਲਡੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਸਾਇਕਲਾਂ ਤੇ ਕਰਕੇ ਆਪਣਾ ਸੀਸ ਨਿਭਾਇਆ । ਇਸ ਮੌਕੇ ਅਮਨ ਔਲਖ ਨੇ ਦੱਸਿਆ ਕਿ ਪਹਾੜੀ ਰਸਤਿਆਂ ਵਿੱਚ ਉਨ੍ਹਾਂ ਨੂੰ ਕੁੱਝ ਮੁਸ਼ਕਿਲਾਂ ਵੀ ਆਈਆਂ ਪਰ ਉਹ ਪਰਮਾਤਮਾ ਦੇ ਆਸ਼ੀਰਵਾਦ ਨਾਲ ਸਾਰੀਆ ਉਤਰਾਈਆ, ਚੜਾਈਆਂ ਹੌਸਲੇ ਨਾਲ ਪੂਰੀਆ ਕਰਦੇ ਰਹੇ । ਅੱਜ ਸਾਰੇ ਮੈਂਬਰਾਂ ਵੱਲੋਂ ਇੱਕ ਸਾਦਾ ਅਤੇ ਪ੍ਭਾਵਸ਼ਾਲੀ ਸਮਾਗਮ ਕਰਕੇ ਇੰਨਾ ਤਿੰਨਾ ਬਹਾਦਰ ਸਾਇਕਲਿਸਟਾ ਦਾ ਸਨਮਾਨ ਕੀਤਾ ।

ਇਸ ਮੌਕੇ ਕਲੱਬ ਦੇ ਮੈਂਬਰ ਬਲਜੀਤ ਸਿੰਘ ਸੂਬਾ ਦੇ ਮਾਮਾ ਦਰਸ਼ਨ ਸਿੰਘ ਨਾਮਧਾਰੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ ਜੋ ਕਿ ਖੁਦ 83 ਸਾਲ ਦੀ ਉਮਰ ਵਿੱਚ ਬਹੁਤ ਤੇਜ ਸਾਇਕਲਿੰਗ ਕਰਦੇ ਹਨ । ਉਨ੍ਹਾਂ ਤਿੰਨੋਂ ਸਾਈਕਲਿਸਟਾਂ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ । ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ ਅਤੇ ਪ੍ਰਧਾਨ ਬਲਵਿੰਦਰ ਸਿੰਘ (ਕਾਕਾ) ਨੇ ਕਲੱਬ ਦੇ ਮੈਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਕੰਮਾ ਨਾਲ ਸ਼ਹਿਰ ਅਤੇ ਇਲਾਕੇ ਦੇ ਨੌਜਵਾਨਾ ਨੂੰ ਸਾਇਕਲਿੰਗ ਪੵਤੀ ਪ੍ਰੇਰਿਤ ਕੀਤਾ ਜਾ ਸਕਦਾ ਹੈ । ਵਧ ਚੜ੍ਹਕੇ ਲੋਕਾ ਨੂੰ ਸਾਇਕਲਿੰਗ ਲਈ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਮਾਸਟਰ ਰਿਸੀ, ਸਬੀ ਚਹਿਲ, ਭਰਪੂਰ ਸਿੰਘ, ਹਰਮੰਦਰ ਸਿੰਘ, ਨਰਿੰਦਰ ਗੁਪਤਾ, ਗੁਰਪ੍ਰੀਤ ਸਿੰਘ, ਅਤੇ ਹੋਰ ਮੈਬਰ ਹਾਜ਼ਰ ਸਨ ।