ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ ਦੇ ਛੇਹਰਟਾ ਦੇ ਪਿੰਡ ਕਾਲਾ ਵਿੱਚ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 35 ਸਾਲਾ ਹਰਵਿੰਦਰ ਸਿੰਘ ਦੁਬਈ ਤੋਂ 7 ਦਿਨ ਪਹਿਲਾਂ ਘਰ ਆਇਆ ਸੀ। ਸਵੇਰੇ 3.30 ਵਜੇ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਮੋਟਰਸਾਈਕਲ ਉਤੇ ਰਵਾਨਾ ਹੋਇਆ ਸੀ।
ਛੇਹਰਟਾ ਨੇੜੇ 2 ਮੋਟਰਸਾਈਕਲਾਂ ਉਤੇ ਸਵਾਰ 4 ਲੁਟੇਰਿਆਂ ਵੱਲੋਂ ਰਸਤਾ ਰੋਕ ਕੇ ਲੁੱਟ ਖੋਹ ਕੀਤੀ ਗਈ। ਇਸ ਦੌਰਾਨ ਪਤੀ ਪਤਨੀ ਪਾਸੋਂ 3 ਮੋਬਾਇਲ ਤੇ ਨਗਦੀ ਖੋਹ ਲਈ ਗਈ। ਵਿਰੋਧ ਕਰਨ ਉਤੇ ਲੁਟੇਰਿਆਂ ਨੇ ਪਤੀ ਨੂੰ ਗੋਲੀ ਮਾਰ ਦਿੱਤੀ ਤੇ ਪਤਨੀ ਦੀ ਕੁੱਟਮਾਰ ਕੀਤੀ ਗਈ।
ਪੁਲਿਸ ਵਲੋਂ ਰਸਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਆਪਣੀ ਪਤਨੀ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਵੇਰੇ ਸਵਾ ਤਿੰਨ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ।
ਹਰਕ੍ਰਿਸ਼ਨ ਨਗਰ ਮੇਨ ਸੜਕ ‘ਤੇ ਇੱਕ ਨਿੱਜੀ ਕਲੱਬ ਦੇ ਨੇੜੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਹਰਿੰਦਰ ਸਿੰਘ ਵੱਲੋਂ ਵਿਰੋਧ ਕਰਨ ‘ਤੇ ਉਕਤ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਦੌਰਾਨ ਸਿਰ ਵਿਚ ਗੋਲੀ ਲੱਗਣ ‘ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।