Visitor : Visitor
,

ਤਲਾਬ ਵਿੱਚ ਡੁੱਬਣ ਕਾਰਨ ਮਨਰੇਗਾ ਮਜ਼ਦੂਰ ਦੀ ਹੋਈ ਮੌਤ

      ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 10 ਜੂਨ 2022  : ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰ ਖਾਂ ਵਿਖੇ ਤਲਾਬ ’ਚ ਡੁੱਬਣ ਨਾਲ ਇਕ ਮਗਨਰੇਗਾ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਗਨਰੇਗਾ ’ਚ ਕੰਮ ਕਰਦਾ ਮਜ਼ਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜ਼ਦੂਰ ਸਾਥੀਆਂ ਲਈ ਨੇੜਲੇ ਬਾਗ ’ਚ ਬਣੇ…

     

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 10 ਜੂਨ 2022  : ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰ ਖਾਂ ਵਿਖੇ ਤਲਾਬ ’ਚ ਡੁੱਬਣ ਨਾਲ ਇਕ ਮਗਨਰੇਗਾ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਗਨਰੇਗਾ ’ਚ ਕੰਮ ਕਰਦਾ ਮਜ਼ਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜ਼ਦੂਰ ਸਾਥੀਆਂ ਲਈ ਨੇੜਲੇ ਬਾਗ ’ਚ ਬਣੇ ਤਲਾਬ ’ਚੋਂ ਪਾਣੀ ਲੈਣ ਗਿਆ ਤਾਂ ਪੈਰ ਤਿਲਕ ਜਾਣ ਕਾਰਨ ਉਹ ਤਲਾਬ ’ਚ ਹੀ ਡਿੱਗ ਗਿਆ।

ਉਸ ਦੇ ਮੁੜਨ ’ਚ ਦੇਰੀ ਹੋਣ ’ਤੇ ਜਦੋਂ ਉਸ ਦੀ ਭਾਲ ਵਿਚ ਉਸ ਦੇ ਸਾਥੀ ਤਲਾਬ ਕੋਲ ਗਏ ਤਾਂ ਉਨ੍ਹਾਂ ਤਲਾਬ ’ਚ ਉਸਦੀਆ ਚੱਪਲਾਂ ਤੈਰਦੀਆਂ ਵੇਖੀਆਂ। ਪਤਾ ਲੱਗਣ ’ਤੇ ਉਸ ਨੂੰ ਤਲਾਬ ’ਚੋਂ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਮਜ਼ਦੂਰ ਦੇ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਬੋਹਾ ਪੁਲਿਸ ਨੇ ਇਸ ਸਬੰਧ ਆਈਪੀਸੀ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।

Leave a Reply

Your email address will not be published. Required fields are marked *

Visitor : Visitor