Visitor : Visitor
,

ਅਗਲੇ ਮਹੀਨੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਤਾਰ, ਮਹਿਲਾ ਤੇ ਸੈਕੰਡ ਟਰਮ ਵਿਧਾਇਕਾਂ ਨੂੰ ਮਿਲ ਸਕਦੈ ਮੌਕਾ

ਬਿਉੂਰੋ, ਪ੍ਰਾਈਮ ਪੋਸਟ ਪੰਜਾਬ   ਪੰਜਾਬ ਵਿੱਚ ਕੈਬਨਿਟ ਦਾ ਵਿਸਤਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅਖੀਰ ਵਿਚ ਬਜਟ ਸੈਸ਼ਨ ਹੈ। ਉਸ ਦੇ ਬਾਅਦ ਜੁਲਾਈ ਦੇ ਪਹਿਲੇ ਹਫਤੇ ਵਿਚ ਕੈਬਨਿਟ ਵਿਚ ਨਵੇਂ ਮੰਤਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿਚ ਅਜੇ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਨਵੇਂ ਮੰਤਰੀਆਂ…

ਬਿਉੂਰੋ, ਪ੍ਰਾਈਮ ਪੋਸਟ ਪੰਜਾਬ  

ਪੰਜਾਬ ਵਿੱਚ ਕੈਬਨਿਟ ਦਾ ਵਿਸਤਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅਖੀਰ ਵਿਚ ਬਜਟ ਸੈਸ਼ਨ ਹੈ। ਉਸ ਦੇ ਬਾਅਦ ਜੁਲਾਈ ਦੇ ਪਹਿਲੇ ਹਫਤੇ ਵਿਚ ਕੈਬਨਿਟ ਵਿਚ ਨਵੇਂ ਮੰਤਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿਚ ਅਜੇ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਨਵੇਂ ਮੰਤਰੀਆਂ ਵਿੱਚ ਮਹਿਲਾ ਅਤੇ ਸੈਕਿੰਡ ਟਰਮ ਵਾਲੇ ਵਿਧਾਇਕ ਨੂੰ ਮੌਕਾ ਮਿਲਣਾ ਤੈਅ ਹੈ ਹਾਲਾਂਕਿ ਅਜੇ ਮੰਤਰੀ ਮੰਡਲ ਨੂੰ ਪੂਰਾ ਨਹੀਂ ਭਰਿਆ ਜਾਵੇਗਾ। ਫਿਲਹਾਲ 4 ਤੋਂ 5 ਮੰਤਰੀ ਹੀ ਸ਼ਾਮਲ ਕੀਤੇ ਜਾਣਗੇ।

ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਹਨ। ‘ਆਪ’ ਸਰਕਾਰ ਬਣਨ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਅਦ 10 ਮੰਤਰੀਆਂ ਨੇ ਸੰਹੁ ਚੁੱਕੀ ਸੀ ਜਿਸ ਦੇ ਬਾਅਦ ਸਰਕਾਰ ਵਿਚ ਇੱਕ ਸੀਐੱਮ ਤੇ 10 ਮੰਤਰੀ ਸਨ। 8 ਮੰਤਰੀ ਅਹੁਦੇ ਖਾਲੀ ਸਨ। ਹਾਲਾਂਕਿ ਹੁਣੇ ਜਿਹੇ ਸੀਐੱਮ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਜਿਸ ਦੇ ਬਾਅਦ 8 ਮੰਤਰੀ ਅਹੁਦੇ ਖਾਲੀ ਹੋ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਸ ਸਮੇਂ 18 ਵਿਭਾਗ ਹਨ। ਨਵੇਂ ਮੰਤਰੀਆਂ ਨੂੰ ਵਿਭਾਗ ਦੀ ਅਲਾਟਮੈਂਟ ਦੇ ਸਮੇਂ ਉਨ੍ਹਾਂ ਨੇ 27 ਵਿਭਾਗ ਆਪਣੇ ਕੋਲ ਰੱਖੇ ਸਨ। ਫਿਰ ਸਿਹਤ ਮੰਤਰੀ ਨੂੰ ਬਰਖਾਸਤ ਕੀਤਾ ਤਾਂ ਸਿਹਤ ਵਿਭਾਗ ਵੀ ਆਪਣੇ ਕੋਲ ਰੱਖ ਲਿਆ। ਨਵੇਂ ਮੰਤਰੀਆਂ ਨੂੰ ਸੰਹੁ ਦਵਾ ਕੇ ਉਨ੍ਹਾਂ ਨੂੰ ਮਾਨ ਤੋਂ ਵਿਭਾਗ ਦਿੱਤੇ ਜਾਣਗੇ ਜਿਨ੍ਹਾਂ ਵਿਚ ਸਿਹਤ ਤੋਂ ਇਲਾਵਾ ਲੋਕਲ ਗਵਰਨਮੈਂਟ, ਖੇਤੀ ਤੇ ਇੰਡਸਟਰੀ ਸ਼ਾਮਲ ਹਨ। ਗ੍ਰਹਿ ਵਿਭਾਗ ਮੁੱਖ ਮੰਤਰੀ ਮਾਨ ਕੋਲ ਹੀ ਰਹੇਗਾ।

ਪੰਜਾਬ ਵਿਚ ਮਾਨ ਸਰਕਾਰ ਦਾ ਬਜਟ ਸੈਸ਼ਨ 24 ਜੂਨ ਤੋਂ 30 ਜੂਨ ਤੱਕ ਚੱਲੇਗਾ। 27 ਜੂਨ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਨਗੇ। ਇਸ ਦੇ ਬਾਅਦ ਕੈਬਨਿਟ ਦਾ ਵਿਸਤਾਰ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਦੂਜੇ ਸੂਬਿਆਂ ਵਿਚ ਪ੍ਰਚਾਰ ਵੀ ਕਰਵਾ ਰਹੀ ਹੈ। ਇਸ ਲਈ ਉਨ੍ਹਾਂ ਤੋਂ ਵੱਡੇ ਵਿਭਾਗ ਦੂਜੇ ਮੰਤਰੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਕੰਮਕਾਜ ਵਿਚ ਕੋਈ ਦੇਰੀ ਨਾ ਹੋਵੇ।

Leave a Reply

Your email address will not be published. Required fields are marked *

Visitor : Visitor