ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 5 ਜੂਨ 2022 : ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਭਾਸ਼ਾ ਦਫਤਰ ਮਾਨਸਾ ਵਲੋਂ ਵਾਤਾਵਰਨ ਦਿਵਸ ਸਥਾਨਕ ਸਰਕਾਰੀ ਨਹਿਰੂ ਯਾਦਗਾਰੀ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਸੁਖਦੀਪ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ ਵਿਚ ਦਫਤਰ ਦੇ ਆਲੇ-ਦੁਆਲੇ ਛਾਂਦਾਰ ਅਤੇ ਫੁੱਲਾਂ ਵਾਲੇ 50 ਦੇ ਕਰੀਬ ਪੌਦੇ ਲਾਏ ਗਏ।

ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਇਸ ਕਾਰਜ ਲਈ ਰੁੱਖਾਂ ਨੂੰ ਲਗਾਉਣਾ ਤੇ ਸਾਂਭਣਾ ਸਭ ਤੋਂ ਜਰੂਰੀ ਹੈ। ਜ਼ਿਲ੍ਹਾ ਖੋਜ ਅਫਸਰ ਕਵੀ ਗੁਰਪ੍ਰੀਤ ਨੇ ਕਿਹਾ ਕਿ ਰੁੱਖ ਤੇ ਮਨੁੱਖ ਦਾ ਗਹਿਰਾ ਰਿਸ਼ਤਾ ਹੈ। ਇਸ ਧਰਤੀ ’ਤੇ ਜੀਵਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ।
ਯੁਵਕ ਭਲਾਈ ਕਲੱਬ ਦੇ ਮੈਂਬਰ ਨਿਰਮਲ ਮੌਜੀਆ, ਭੁਪਿੰਦਰ ਦੂਲੋਵਾਲ ਨੇ ਪੌਦਿਆਂ ਨੂੰ ਲਗਾਉਣ ਵਿਚ ਵਿਸੇਸ ਯੋਗਦਾਨ ਪਾਇਆ। ਇਸ ਸਮਾਗਮ ਵਿਚ ਪ੍ਰੋ. ਤਨਵੀਰ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਅਵਿਨਾਸ਼ ਕੁਮਾਰ, ਪ੍ਰੋ. ਅਮਨਦੀਪ ਸਰਾਂ, ਗੁਰਸੀਰਤ ਕੌਰ ਅਤੇ ਓਮ ਪ੍ਰਕਾਸ਼ ਮੌਜੂਦ ਸਨ।

