1 ਲੱਖ 20 ਹਜ਼ਾਰ ਰੁਪਏ ਨਗਦੀ ਅਤੇ 1 ਪਿੱਕਅੱਪ ਡਾਲਾ ਗੱਡੀ ਸਮੇਤ ਕਬਾੜ ਲੋੋਹਾ ਕੀਤਾ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 26 ਮਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋੋਰੀ ਦੇ ਮੁਕੱਦਮੇ ਵਿੱਚ 2 ਮੁਲਜਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਹਨਾਂ ਪਾਸੋੋਂ ਚੋੋਰੀ ਮਾਲ ਵੇਚ ਕੇ ਹਾਸਲ ਕੀਤੀ ਨਗਦੀ 1 ਲੱਖ 20 ਹਜਾਰ ਰੁਪਏ, ਇੱਕ ਪਿੱਕ ਅੱਪ ਡਾਲਾ ਗੱਡੀ ਨੰਬਰੀ ਪੀਬੀ23ਡੀ-0920 ਸਮੇਤ ਕਬਾੜ ਲੋੋਹਾ ਨੂੰ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਿਤੀ 25.05.2022 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਗੇਹਲੇ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਲਜਮਾਂ ਵਿਰੁੱਧ ਮੁਕੱਦਮਾ ਨੰਬਰ 123 ਮਿਤੀ 25.05.2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੀ ਅਗਵਾਈ ਹੇਠ ਸ:ਥ: ਵਕੀਲ ਚੰਦ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮੇ ਦੀ ਦੌੌਰਾਨੇ ਤਫਤੀਸ ਦੋ ਮੁਲਜਮਾਂ ਵਿਕਰਾਂਤ ਸਿੰਗਲਾ ਉਰਫ ਬਿੰਨੂ ਪੁੱਤਰ ਵਿਨੋੋਦ ਕੁਮਾਰ ਵਾਸੀ ਵਾਰਡ ਨੰ. 21 ਮਾਨਸਾ ਅਤੇ ਮਨਪ੍ਰੀਤ ਸਿੰਘ ਉਰਫ ਰੋਡਾ ਪੁੱਤਰ ਤਰਸੇਮ ਲਾਲ ਵਾਸੀ ਚਹਿਲਾਂਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜਮਾਂ ਦੀ ਮੁਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਮੁਲਜਮ ਮਨਪ੍ਰੀਤ ਸਿੰਘ ਆਪਣੇ ਹੋੋਰ ਸਾਥੀਆਂ ਨਾਲ ਮਿਲ ਕੇ ਥਰਮਲ ਪਲਾਂਟ ਬਣਾਵਾਲਾ ਅੰਦਰੋੋ ਲੋੋਹਾ ਆਦਿ ਚੋੋਰੀ ਕਰਦਾ ਸੀ ਅਤੇ ਚੋੋਰੀਮਾਲ ਨੂੰ ਵਿਕਰਾਂਤ ਸਿੰਗਲਾ ਪਾਸ ਜਿਸਦੀ ਬਣਾਵਾਲਾ ਵਿਖੇ ਕਬਾੜ ਦੀ ਦੁਕਾਨ ਹੈ, ਤੇ ਵੇਚ ਦਿੰਦੇ ਸੀ। ਕਬਾੜੀਆਂ ਵਿਕਰਾਂਤ ਸਿੰਗਲਾ ਆਪਣੀ ਪਿੱਕਅੱਪ ਡਾਲਾ ਗੱਡੀ ਰਾਹੀ ਕਬਾੜ ਨੂੰ ਅੱਗੇ ਮਾਨਸਾ ਜਾਂ ਹੋਰ ਸ਼ਹਿਰਾਂ ਅੰਦਰ ਵੱਡੇ ਕਬਾੜੀਆਂ ਨੂੰ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦਾ ਸੀ।
ਗ੍ਰਿਫਤਾਰ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਰਹਿੰਦੇ ਮੁਲਜਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਕੇ ਹੋਰ ਪ੍ਰਗਤੀ ਕੀਤੀ ਜਾਵੇਗੀ। ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਂਵਨਾ ਹੈ।

