ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 26 ਮਈ 2022 : ਐੱਸ ਐੱਸ ਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਪੀਓਜ਼ ( ਮੁਜਰਿਮ ਇਸ਼ਤਿਹਾਰੀ) ਨੂੰ ਗ੍ਰਿਫ਼ਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਤਹਿਤ ਮੁਜਰਮ ਇਸ਼ਤਿਹਾਰੀ ਸਿਮਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਈਸਰਖਾਨਾ (ਬਠਿੰਡਾ) ਜਿਸਦੇ ਵਿਰੁੱਧ ਮੁਕੱਦਮਾ ਨੰਬਰ 4 ਮਿਤੀ 9.1.2018 ਅ/ਧ 420,120-ਬੀ ਹਿੰ:ਦੰ: ਥਾਣਾ ਸਦਰ ਬੁਢਲਾਡਾ, ਹੁਣ ਥਾਣਾ ਭੀਖੀ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਐਸਡੀਜੇਐਮ ਬੁਢਲਾਡਾ ਨੇ ਇਸਨੂੰ ਮਿਤੀ 14.06.2018 ਤੋੋਂ ਅ/ਧ 82-83 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਸੀ। ਮੁਲਜਮ ਵੱਲੋੋਂ ਲਗਾਤਾਰ ਗੈਰਹਾਜ਼ਰ ਹੋੋਣ ਕਰਕੇ ਮਾਨਯੋੋਗ ਅਦਾਲਤ ਵੱਲੋੋਂ ਇਸਦੇ ਵਿਰੁੱਧ ਇੱਕ ਹੋੋਰ ਮੁਕੱਦਮਾ ਨੰ: 19 ਮਿਤੀ 20.03.2019 ਅ/ਧ 174-ਏ ਹਿੰ:ਦੰ: ਥਾਣਾ ਸਦਰ ਬੁਢਲਾਡਾ, ਹੁਣ ਥਾਣਾ ਭੀਖੀ ਦਰਜ਼ ਰਜਿਸਟਰ ਕਰਾਇਆ ਗਿਆ ਸੀ। ਇਹ ਮੁਲਜਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਕਰੀਬ 4 ਸਾਲਾਂ ਤੋੋਂ ਪੀਓ ਚੱਲ ਰਿਹਾ ਸੀ। ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਸਮੇਤ ਪੁਲਿਸ ਪਾਰਟੀ ਵੱਲੋੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

