Visitor : Visitor

ਮਲੋਟ ਤੋਂ ਲਾਪਤਾ ਵਿਅਕਤੀ ਦੀ ਲਾਸ਼ ਨਹਿਰ ’ਚੋਂ ਹੋਈ ਬਰਾਮਦ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਮਲੋਟ  : ਬੀਤੇ ਦਿਨੀਂ ਮਲੋਟ ਤੋਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼  ਪਿੰਡ ਬਹਾਵਾਲਾ ਨੇਡ਼ਿਓਂ ਲੰਘਦੀ ਲੰਬੀ ਮਾਈਨਰ ਵਿਚੋਂ ਮਿਲੀ ਹੈ। ਥਾਣਾ ਬਹਾਵਵਾਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦਿੱਤੀ। ਜਾਣਕਾਰੀ ਮੁਤਾਬਿਕ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਮਲੋਟ  : ਬੀਤੇ ਦਿਨੀਂ ਮਲੋਟ ਤੋਂ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼  ਪਿੰਡ ਬਹਾਵਾਲਾ ਨੇਡ਼ਿਓਂ ਲੰਘਦੀ ਲੰਬੀ ਮਾਈਨਰ ਵਿਚੋਂ ਮਿਲੀ ਹੈ। ਥਾਣਾ ਬਹਾਵਵਾਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦਿੱਤੀ।

ਜਾਣਕਾਰੀ ਮੁਤਾਬਿਕ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਹਿਰ ਵਿਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਬਿੱਟੂ ਨਰੂਲਾ, ਵਿਸ਼ਾਲ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ  ਏਐੱਸਆਈ ਗਰੀਸ਼ ਦੀ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕੱਢਿਆ।
ਮ੍ਰਿਤਕ ਦੀ ਪਛਾਣ ਮੂਲ ਰੂਪ ਤੋਂ ਯੂਪੀਵਾਸੀ ਪ੍ਰਦੀਪ ਉਰਫ ਪੱਪੂ (30) ਵਜੋਂ ਕੀਤੀ। ਉਹ ਕਣਕ ਦੇ ਸੀਜ਼ਨ ਦੌਰਾਨ ਮਲੋਟ ਦੀ ਅਨਾਜ ਮੰਡੀ ਵਿੱਚ ਕੰਮ ਕਰਨ ਲਈ ਆਇਆ ਸੀ। 2 ਮਈ ਦੀ ਰਾਤ ਨੂੰ ਉਹ ਅਚਾਨਕ ਲਾਪਤਾ ਹੋ ਗਿਆ, ਜਿਸ ਦੀ ਗੁੰਮਸ਼ੁਦਗੀ  ਲੰਬੀ ਥਾਣੇ ਵਿੱਚ ਦਰਜ ਕਰਵਾਈ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਉਣ ’ਤੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor