ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, ਅਪ੍ਰੈਲ 28 2022 : ਡੀਏਵੀ ਪਬਲਿਕ ਸਕੂਲ ਮਾਨਸਾ ਜਿੱਥੇ ਮਾਨਸਾ ਅਤੇ ਇਲਾਕੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਿਹਾ ਹੈ ਇਸ ਦੇ ਨਾਲ ਨਾਲ ਸਰਬਪੱਖੀ ਵਿਕਾਸ ਲਈ ਵੱਖ ਵੱਖ ਐਕਟਿਵਿਟੀਜ਼ ਵੀ ਕਰਵਾਉਂਦਾ ਹੈ ਜਿਸ ਨਾਲ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਇਸ ਸਕੂਲ ਦੀ ਵੱਖਰੀ ਪਹਿਚਾਣ ਹੈ ।
ਸਕੂਲ ਦੇ ਹੀ ਮੈਡਮ ਨੀਰੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਏਵੀ ਸਕੂਲ ਮਾਨਸਾ ਵਿਖੇ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਗਿਆ ਜਿਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਭਿਆਚਾਰਕ ਡਾਂਸ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਡਾਂਸ ਦਿਵਸ ਡਾਂਸ ਦਾ ਇੱਕ ਵੈਸ਼ਵਿਕ ਉਤਸਵ ਹੈ, ਜਿਸਨੂੰ ਅੰਤਰ-ਰਾਸ਼ਟਰੀ ਰੰਗਮੰਚ ਸੰਸਥਾਨ ਦੀ ਨ੍ਰਿਤ ਸਮਿਤੀ ਵੱਲੋਂ ਮਨਾਇਆ ਗਿਆ ਹੈ। ਇਹ ਯੁਨੈਸਕੋ ਦੀਆਂ ਪ੍ਰਦਰਸ਼ਨ ਕਲਾਵਾਂ ਲਈ ਮੁੱਖ ਰੂਪ ਵਿੱਚ ਭਾਗੀਦਾਰ ਹੈ। ਇਹ ਆਯੋਜਨ ਹਰ ਸਾਲ 28 ਅਪ੍ਰੈਲ ਨੂੰ ਹੁੰਦਾ ਹੈ ਜੋ ਜੀਨ ਜਾਰਜਸ ਦੀ ਜਨਮ ਦੀ ਵਰੇਗੰਢ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੱਤੀ ।