Visitor : Visitor

ਇੰਤਕਾਲਾਂ ਦੇ ਨਿਪਟਾਰੇ ਲਈ ਵੱਖ-ਵੱਖ ਸਬ ਡਵੀਜਨਾਂ ’ਚ ਲੱਗਣਗੇ ਵਿਸ਼ੇਸ਼  ਕੈਂਪ : ਡੀਸੀ ਮਾਨਸਾ  

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 26 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) :   ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੰਤਕਾਲਾਂ ਦੇ ਨਿਪਟਾਰੇ ਸਬੰਧੀ ਸਬ ਡਵੀਜਨਾਂ ਪੱਧਰ ’ਤੇ ਵਿਸੇਸ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 27 ਅਪ੍ਰੈਲ ਨੂੰ ਕਾਨਗੋਈ ਭੀਖੀ ਅਤੇ ਸਬ ਡਵੀਜ਼ਨ ਬੁਢਲਾਡਾ ਦੇ ਪਿੰਡਾਂ  ਬਰੇ, ਬੋਹਾ, ਬਰੇਟਾ ਅਤੇ ਸਰਦੂਲਗੜ੍ਹ  ਸਬ…

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 26 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) :   ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੰਤਕਾਲਾਂ ਦੇ ਨਿਪਟਾਰੇ ਸਬੰਧੀ ਸਬ ਡਵੀਜਨਾਂ ਪੱਧਰ ’ਤੇ ਵਿਸੇਸ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 27 ਅਪ੍ਰੈਲ ਨੂੰ ਕਾਨਗੋਈ ਭੀਖੀ ਅਤੇ ਸਬ ਡਵੀਜ਼ਨ ਬੁਢਲਾਡਾ ਦੇ ਪਿੰਡਾਂ  ਬਰੇ, ਬੋਹਾ, ਬਰੇਟਾ ਅਤੇ ਸਰਦੂਲਗੜ੍ਹ  ਸਬ ਡਵੀਜ਼ਨ ਵਿਖੇ ਸਰਦੂਲੇਵਾਲਾ, ਕਰੰਡੀ, ਸੰਘਾ, ਰਾਏਪੁਰ, ਬਾਜੇਵਾਲਾ, ਝੇਰਿਆਵਾਲੀ, ਝੁਨੀਰ, ਖਿਆਲੀ ਚਹਿਲਾਵਾਲੀ ਅਤੇ ਭੀਮੇ ਖੁਰਦ ਵਿਖੇ ਕੈਂਪ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਇਸੇ ਤਰਾਂ 28 ਅਪ੍ਰੈਲ ਨੂੰ ਸਬ ਡਵੀਜ਼ਲ ਸਰਦੂਲਗੜ ਵਿਖੇ ਪਿੰਡ ਝੰਡਾਕਲਾਂ, ਖੈਰਾ ਖੁਰਦ, ਰਣਜੀਤ ਗੜ ਬਾਂਦਰ, ਖੈਰਾਕਲਾਂ, ਫੱਤਾਮਾਲੋਕਾ, ਮੀਰਪੁਰ ਕਲਾਂ ਅਤੇ ਮੀਰਪੁਰ ਖੁਰਦ ਵਿਖੇ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ 29 ਅਪ੍ਰੈਲ 2022 ਨੂੰ ਕਾਨਗੋਈ ਮਾਨਸਾ, ਭੈਣੀਬਾਘਾ, ਫਫੜੇ ਭਾਈਕੇ, ਮੱਤੀ, ਜੋਗਾ , ਕਾਨਗੋਈ ਬਰੇ-ਬੋਹਾ, ਬਰੇਟਾ, ਭੂੰਦੜ, ਨਾਹਰਾ, ਆਲੂਖੁਹਰ, ਆਲੀਕੇ, ਝੰਡਾ ਖੁਰਦ, ਉਸ਼ਲਾ, ਜੋੜਕੀਆਂ, ਜੰਟਾਣਾਕਲਾਂ, ਝੰਡੂਕੇ, ਹੀਰਕੇ, ਚੈਣੇਵਾਲਾ, ਘੁਰਕਨੀ, ਮਾਖੇਵਾਲਾ, ਚੱਕ ਮਘਾਨੀਆਂ, ਫਤਹਿਪੁਰ ਅਤੇ ਚਚੋੋਹਰ ਉਰਫ ਮੋਡਾ ਵਿਖੇ ਕੈਂਪ ਲਗਾਏ ਜਾਣਗੇ।

Leave a Reply

Your email address will not be published. Required fields are marked *

Visitor : Visitor