Visitor : Visitor

ਬਲਾਕ ਝੁਨੀਰ ਦੇ ਮਨਰੇਗਾ ਮੇਟ ਕਮੇਟੀ ਦੀ ਚੋਣ ਹੋਈ

 ਬਿਉੂਰੋ,  ਪ੍ਰਾਈਮ ਪੋਸਟ ਪੰਜਾਬ    ਝੁਨੀਰ : ਬੀਤੇ ਦਿਨ ਝੁਨੀਰ ਦੇ ਸਾਰੇ ਹੀ ਮਨਰੇਗਾ ਮੇਟਾ ਦੀ ਮੀਟਿੰਗ ਬਾਬਾ ਧਿਆਨ ਦਾਸ ਜੀ ਦੇ ਡੇਰੇ ਵਿੱਚ ਹੋਈ,  ਜਿਸ ਵਿੱਚ ਝੁਨੀਰ ਬਲਾਕ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਮਨਰੇਗਾ ਮੇਟਾ ਨੇ  ਮਤਾ ਪਾ ਕੇ ਇੱਕ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ  ਬਿੱਕਰ ਸਿੰਘ ਦਾਨੇਵਾਲਾ ਪ੍ਰਧਾਨ ,  ਚੇਤ ਸਿੰਘ  ਕੋਰਵਾਲਾ…

 
ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   

ਝੁਨੀਰ : ਬੀਤੇ ਦਿਨ ਝੁਨੀਰ ਦੇ ਸਾਰੇ ਹੀ ਮਨਰੇਗਾ ਮੇਟਾ ਦੀ ਮੀਟਿੰਗ ਬਾਬਾ ਧਿਆਨ ਦਾਸ ਜੀ ਦੇ ਡੇਰੇ ਵਿੱਚ ਹੋਈ,  ਜਿਸ ਵਿੱਚ ਝੁਨੀਰ ਬਲਾਕ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਮਨਰੇਗਾ ਮੇਟਾ ਨੇ  ਮਤਾ ਪਾ ਕੇ ਇੱਕ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ  ਬਿੱਕਰ ਸਿੰਘ ਦਾਨੇਵਾਲਾ ਪ੍ਰਧਾਨ ,  ਚੇਤ ਸਿੰਘ  ਕੋਰਵਾਲਾ ਖਜਾਨਚੀ,  ਜਸਵਿੰਦਰ ਸਿੰਘ ਰਾਮਾਨੰਦੀ ਸੈਕਟਰੀ ਚੁਣੇ ਗਏ ।  ਇਨ੍ਹਾਂ ਨੇ ਵਿਸਵਾਸ਼ ਦਿਵਾਇਆਕਿ ਆਉਣ ਵਾਲੇ ਸਮੇਂ ਵਿੱਚ ਝੁਨੀਰ ਬਲਾਕ ਦੇ ਕਿਸੇ ਵੀ ਮੇਟ ਸਾਥੀ ਨਾਲ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਦੇ ਮੇਟ ਸਾਥੀਆਂ ਨੂੰ ਵੀ ਆਪਣੇ ਨਾਲ ਜੋੜਿਆ ਜਾਵੇਗਾ।

ਇਸ ਕਮੇਟੀ ਦੀ ਕਾਰਵਾਈ ਹਰਿਆਣਾ ਰਾਜ ਦੇ ਕੇਸਰ ਦਾਸ ਬਲਾਕ ਪ੍ਰਧਾਨ ਰਤੀਆ ,ਕੁਲਦੀਪ ਸਿੰਘ ਖਜਾਨਚੀ ਬਲਾਕ ਨਾਗਪੁਰ ,ਕੈਲਾਸ਼ ਰਾਜਵ ਸੈਕਟਰੀ ,ਦੀਪਕ ਕੁਮਾਰ ਜਿਲ੍ਹਾ ਸੈਕਟਰੀ, ਸੁਖਪਾਲ ਸਿੰਘ ਜਿਲ੍ਹਾ ਸਲਾਹਕਾਰ ,ਕੁਲਦੀਪ ਕੁਮਾਰ ਮੈਂਬਰ ਜਿਲ੍ਹਾ ਫਤਿਆਬਾਦ ਨੇ ਕਰਵਾਈ।

Leave a Reply

Your email address will not be published. Required fields are marked *

Visitor : Visitor