2 ਮੁਲਜ਼ਮਾਂ ਨੂੰ ਖੋਹੀ ਗਈ ਨਕਦੀ, ਇੱਕ ਵੱਡੀ ਕੈਂਚੀ , ਡਾਂਗ ਅਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ , 13 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਗੌਰਵ ਤੂਰਾ ਆਈਪੀਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10,11.4.2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ-2 ਮਾਨਸਾ ਦੇ ਏਰੀਆ ਵਿੱਚੋੋਂ ਰਾਤ ਸਮੇਂ ਕੁੱਟਮਾਰ ਕਰਕੇ ਅਤੇ ਡਰ ਦਿਖਾ ਕੇ ਖੋਹ ਕਰਨ ਸਬੰਧੀ ਦਰਜ਼ ਹੋਏ ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਇਤਲਾਹ ਮਿਲਣ ਤੋਂ 3 ਘੰਟਿਆ ਅੰਦਰ ਮੁਕੱਦਮਾ ਨੂੰ ਟਰੇਸ ਕਰਕੇ ਦੋੋਨੋੋ ਮੁਲਜ਼ਮਾਂ ਸੰਦਲਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਅਨ ਲੱਲੂਆਣਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਪਾਸੋਂ ਖੋੋਹ ਕੀਤੀ ਨਗਦੀ 10,000/-ਰੁਪਏ, ਇੱਕ ਵੱਡੀ ਕੈਂਚੀ, ਡਾਂਗ ਅਤੇ ਵਾਰਦਾਤ ਵਿੱਚ ਵਰਤਿਆ ਮੋੋੋਟਰਸਾਈਕਲ ਮਾਰਕਾ ਹੀਰੋੋ ਸਪਲੈਂਡਰ ਨੰ:ਪੀਬੀ31ਯੂ-8268 ਨੂੰ ਵੀ ਬਰਾਮਦ ਕਰਵਾਕੇ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਗਿਆ ਕਿ ਮੁਦੱਈ ਸੁਭਾਸ਼ ਚੰਦ ਉਰਫ ਹੈਪੀ ਪੁੱਤਰ ਅਮੀ ਚੰਦ ਵਾਸੀ ਵਾਰਡ ਨੰ: 20 ਮਾਨਸਾ ਨੇ ਮਿਤੀ 11.04.2022 ਨੂੰ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 10.04.2022 ਨੂੰ ਉਹ ਈਡਨ ਗਾਰਡਨ ਪੈਲੇਸ ਮਾਨਸਾ ਵਿਖੇ ਵਿਆਹ ਵਿੱਚ ਸ਼ਾਮਲ ਹੋ ਕੇ ਵਕਤ ਕਰੀਬ 11:30 ਵਜੇ ਰਾਤ ਆਪਣੀ ਸਕੂਟਰੀ ਪਰ ਸਵਾਰ ਹੋ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਸਰਕਾਰੀ ਨਹਿਰੂ ਮੈੈਮੋੋਰੀਅਲ ਕਾਲਜ ਮਾਨਸਾ ਪਾਸ ਦੋੋ ਅਣਪਛਾਤੇ ਮੋੋਟਰਸਾਈਕਲ ਸਵਾਰ ਨੌੌਜਵਾਨਾਂ ਨੇ ਉਸਨੂੰ ਘੇਰ ਕੇ ਉਸਦਾ ਮੋਬਾਇਲ ਫੋੋੋਨ ਮਾਰਕਾ ਸੈਮਸੰਗ ਅਤੇ ਨਗਦੀ 12,000/-ਰੁਪਏ ਖੋੋਹ ਲਈ ਅਤੇ ਮੁਦੱਈ ਨੂੰ ਉਥੋੋ ਭੱਜ ਜਾਣ ਲਈ ਕਿਹਾ। ਜਦੋੋਂ ਮੁਦੱਈ ਸਿੱਧੂ ਹਸਪਤਾਲ ਮਾਨਸਾ ਪਾਸ ਪੁੱਜਿਆ ਤਾਂ ਫਿਰ ਉਹਨਾਂ ਨੌੌਜਵਾਨਾਂ ਨੇ ਉਸਨੂੰ ਘੇਰ ਕੇ ਡਾਂਗ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਪੌੌਦੇ ਕੱਟਣ ਵਾਲੀ ਵੱਡੀ ਕੈਂਚੀ ਨਾਲ ਉਸਨੂੰ ਡਰਾਵਾ ਦਿੱਤਾ ਕਿ ਉਹ ਪੁਲਿਸ ਜਾਂ ਕਿਸੇ ਪਾਸ ਗੱਲ ਨਾ ਕਰੇ। ਮੁਦੱਈ ਦੇ ਬਿਆਨ ਪਰ ਨਾਮਲੂਮ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 70 ਮਿਤੀ 11.04.2022 ਅ/ਧ 341, 382, 323, 506, 34 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਐਸਆਈ ਹਰਭਜਨ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਅਤੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 3 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

