1,52,000/- ਰੁਪਏ ਦੀ ਨਗਦੀ ਅਤੇ 600 ਲੀਟਰ ਲਾਹਣ ਕੀਤੀ ਬਰਾਮਦ
ਪ੍ਰਾਈਮ ਪੋਸਟ ਪੰਜਾਬ ਨਿਊਜ਼
ਰੋਹਿਨ ਜਿੰਦਲ / ਸੰਜੀਵ ਜਿੰਦਲ
ਮਾਨਸਾ, 2 ਅਪ੍ਰੈਲ 2022 : ਐੱਸਐੱਸਪੀ ਮਾਨਸਾ ਦੀਪਕ ਪਾਰਿਕ ਆਈਪੀਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31.3. 2022 ਅਤੇ 1.4.2022 ਦੀ ਦਰਮਿਆਨੀ ਰਾਤ ਨੂੰ ਮਾਤਾ ਸ਼ੀਤਲਾ ਦੇਵੀ ਮੰਦਰ ਪਿੰਡ ਕੁਲਾਣਾ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ ਪਲਾਸਟਿਕ ਦੇ ਤਿੰਨ ਗੱਟਿਆ ਵਿੱਚ ਪਾਈ ਨਗਦੀ ਕਰੀਬ 1,52,000 /- ਰੁਪਏ ਦੀ ਚੋੋਰੀ ਕਰਨ ਵਾਲੇ 4 ਮੁਲਜ਼ਮਾਂ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਅਮਰੀਕ ਸਿੰਘ, ਅੰਗਰੇਜ ਸਿੰਘ ਪੁੱਤਰ ਅਜੈਬ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਸੱਤਪਾਲ ਸਿੰਘ ਪੁੱਤਰ ਦਾਰਾ ਸਿੰਘ ਵਾਸੀਅਨ ਕੁਲਾਣਾ ਨੂੰ ਟਰੇਸ ਕਰਕੇ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ । ਗ੍ਰਿਫਤਾਰ ਮੁਲਜ਼ਮਾਂ ਪਾਸੋੋਂ ਤਿੰਨ ਪਲਾਸਟਿਕ ਦੇ ਗੱਟਿਆ ਵਿੱਚ ਪਾਈ 1,52,000/- ਰੁਪਏ ਦੀ ਨਗਦੀ ਦੀ ਬਰਾਮਦਗੀ ਕੀਤੀ ਗਈ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਸ ਮੁਦੱਈ ਸਰਬਜੀਤ ਸਿੰਘ ਪੁੱਤਰ ਮਨਜੂਰ ਸਿੰਘ ਵਾਸੀ ਕੁਲਾਣਾ, ਹਾਲ ਬੁਢਲਾਡਾ ਨੇ ਬਿਆਨ ਲਿਖਾਇਆ ਕਿ ਉਹ ਮਾਤਾ ਸੀਤਲਾ ਦੇਵੀ ਮੰਦਰ ਕਮੇਟੀ ਕੁਲਾਣਾ ਦਾ ਪ੍ਰਧਾਨ ਹੈ। ਮਿਤੀ 22, 23, 24.3.2022 ਨੂੰ ਲੱਗੇ ਮੇਲੇ ਤੇ ਲੋੋਕਾਂ ਵੱਲੋੋਂ ਚੜਾਏ ਚੜਾਵੇ ਦੀ ਰਾਸ਼ੀ ਨੂੰ ਕਮੇਟੀ ਮੈਂਬਰਾਂ ਨੇ ਰਲ ਕੇ ਪਲਾਸਟਿਕ ਦੇ ਗੱਟਿਆ ਵਿੱਚ ਪਾ ਕੇ ਮੰਦਰ ਵਿੱਚ ਹੀ ਪੇਟੀ ਲੋੋਹਾ ਵਿੱਚ ਪਾ ਕੇ ਜਿੰਦਰੇ ਲਗਾ ਕੇ ਰੱਖ ਦਿੱਤਾ ਸੀ। ਮਿਤੀ 31.3.2022 ਅਤੇ 1.4.2022 ਦੀ ਦਰਮਿਆਨੀ ਰਾਤ ਨੂੰ ਮੰਦਰ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ 3 ਗੱਟੇ ਪਲਾਸਟਿਕ ਵਿੱਚ ਪਾਈ ਨਗਦੀ ਚੋਰੀ ਹੋੋਣ ਦਾ ਪਤਾ ਲੱਗਿਆ । ਮੁਦੱਈ ਦੇ ਬਿਆਨ ਤੇ ਮੁਕੱਦਮਾ ਨੰਬਰ 76 ਮਿਤੀ 01.04.2022 ਅ/ਧ 457,380 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ। ਸੁਖਅੰਮ੍ਰਿਤ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਅਤੇ ਸ:ਥ: ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤਾ ਗਿਆ ਤਾਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਦੇ ਘਰੋੋ 3 ਡਰੰਮਾਂ ਵਿੱਚ ਪਾਈ ਕੁੱਲ 600 ਲੀਟਰ ਲਾਹਣ ਬਰਾਮਦ ਹੋੋਈ, ਜਿਸ ਸਬੰਧੀ ਥਾਣਾ ਸਿਟੀ ਬੁਢਲਾਡਾ ਵਿਖੇ ਵੱਖਰਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਮੁਕੱਦਮੇ ਵਿੱਚ ਉਕਤ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 3 ਗੱਟੇ ਪਲਾਸਟਿਕ ਵਿੱਚ ਪਾਈ 1,52,000 /- ਰੁਪਏ ਦੀ ਨਗਦੀ ਦੀ ਬਰਾਮਦਗੀ ਕੀਤੀ ਗਈ। ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

