Visitor : Visitor
,

ਖੇਤਾਂ ਚ ਖਾਲਾਂ ਦੀਆ ਨੱਕਾ-ਫੱਟੀਆਂ ਚੋੋਰੀ ਕਰਨ ਵਾਲੇ ਕੀਤੇ ਕਾਬੂ

ਕਬਾੜੀਏ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਚੋੋਰੀ ਕੀਤੀਆ 25 ਨੱਕਾ-ਫੱਟੀਆ ਬਰਾਮਦ ਪ੍ਰਾਈਮ ਪੋਸਟ ਪੰਜਾਬ ਨਿਊਜ਼ ਰੋਹਿਨ ਜਿੰਦਲ / ਸੰਜੀਵ ਜਿੰਦਲ ਮਾਨਸਾ, 2 ਅਪ੍ਰੈਲ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਥਾਣਾ ਭੀਖੀ ਦੇ ਪਿੰਡ ਖੀਵਾ ਕਲਾਂ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਦੇ ਖਾਲਾਂ ਦੀਆ ਨੱਕਾ-ਫੱਟੀਆਂ ਚੋੋਰੀ ਕਰਨ ਵਾਲੇ 2 ਮੁਲਜ਼ਮਾਂ ਜਗਸੀਰ ਸਿੰਘ ਉਰਫ ਜੱਗੀ…

ਕਬਾੜੀਏ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਚੋੋਰੀ ਕੀਤੀਆ 25 ਨੱਕਾ-ਫੱਟੀਆ ਬਰਾਮਦ

ਪ੍ਰਾਈਮ ਪੋਸਟ ਪੰਜਾਬ ਨਿਊਜ਼

ਰੋਹਿਨ ਜਿੰਦਲ / ਸੰਜੀਵ ਜਿੰਦਲ


ਮਾਨਸਾ, 2 ਅਪ੍ਰੈਲ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਥਾਣਾ ਭੀਖੀ ਦੇ ਪਿੰਡ ਖੀਵਾ ਕਲਾਂ ਅਤੇ ਇਸਦੇ ਆਸ-ਪਾਸ ਦੇ ਪਿੰਡਾਂ ਦੇ ਖਾਲਾਂ ਦੀਆ ਨੱਕਾ-ਫੱਟੀਆਂ ਚੋੋਰੀ ਕਰਨ ਵਾਲੇ 2 ਮੁਲਜ਼ਮਾਂ ਜਗਸੀਰ ਸਿੰਘ ਉਰਫ ਜੱਗੀ ਪੁੱਤਰ ਬਲਵੀਰ ਸਿੰਘ ਅਤੇ ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਬਗੇਰਾ ਸਿੰਘ ਵਾਸੀਆਨ ਖੀਵਾ ਕਲਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਚੋੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਏ ਇੰਦਰਜੀਤ ਸਿੰਘ ਉਰਫ ਘਣਸ਼ਾਮ ਪੁੱਤਰ ਸ਼ੰਕਰ ਰਾਮ ਵਾਸੀ ਭੀਖੀ ਨੂੰ ਵੀ ਕਾਬੂ ਕਰਕੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋੋਂ ਚੋੋਰੀ ਕੀਤੀਆ 25 ਨੱਕਾ ਫੱਟੀਆ (ਲੋੋਹਾ) ਅਤੇ ਵਾਰਦਾਤ ਵਿੱਚ ਵਰਤਿਆ ਮੋੋਟਰਸਾਈਕਲ ਹੀਰੋੋ ਡੀਲਕਸ ਨੰ:ਪੀਬੀ 32ਐਨ-0689 ਨੂੰ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਮੁਕੱਦਮੇ  ਵਿੱਚ ਜੁਰਮ ਅ/ਧ 411 ਹਿੰ:ਦੰ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਰਟੀ   ਸ਼ੱਕੀ  ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਸਮਾਓ ਮੌੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 61 ਮਿਤੀ 01.04.2022 ਅ/ਧ 379 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕਰਾਇਆ ਗਿਆ। ਮੁੱਖ ਅਫਸਰ ਥਾਣਾ ਭੀਖੀ ਅਤੇ ਸ:ਥ: ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਪਿੰਡ ਖੀਵਾ ਕਲਾਂ ਰੋਡ ਪਰ ਨਾਕਾਬੰਦੀ ਕਰਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੋੋਰੀ ਕਰਨ ਵਾਲੇ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ, ਜਿਹਨਾਂ ਨੇ ਨਸ਼ੇ ਦੀ ਪੂਰਤੀ ਕਰਨ ਲਈ ਹੀ ਚੋੋਰੀ ਨੂੰ ਅੰਜਾਂਮ ਦਿੱਤਾ ਹੈ, ਜਿਹਨਾਂ ਦੇ ਪਿਛਲੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। 
ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । 

Leave a Reply

Your email address will not be published. Required fields are marked *

Visitor : Visitor