Visitor : Visitor
,

ਭਗਵੰਤ ਮਾਨ ਅੱਜ ਕਰ ਸਕਦੇ ਨੇ ਮੰਤਰੀਆਂ ‘ਚ ਵਿਭਾਗਾਂ ਦੀ ਵੰਡ ! ਪੜ੍ਹੋ ਕਿਸ ਨੂੰ ਮਿਲ ਸਕਦਾ ਹੈ ਕਿਹੜਾ ਵਿਭਾਗ  ?

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ਨਿਊਜ਼  ) ਪੰਜਾਬ ਵਿਚ ਨਵੇਂ ਚੁਣੇ ਗਏ 10 ਮੰਤਰੀਆਂ ਨੂੰ ਅੱਜ ਵਿਭਾਗ ਮਿਲ ਸਕਦੇ ਹਨ। ਇਸ ਨੂੰ ਲੈ ਕੇ CM ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਰਮਿਆਨ ਚਰਚਾ ਹੋਵੇਗੀ। ਕੇਜਰੀਵਾਲ ਅੱਜ ਵਿਧਾਇਕਾਂ ਨਾਲ ਵੀ ਗੱਲ ਕਰ ਰਹੇ ਹਨ। ਇਸ ਤੋਂ ਬਾਅਦ ਸਾਰਾ ਵੇਰਵਾ ਜਾਰੀ ਕੀਤਾ ਜਾ ਸਕਦਾ ਹੈ।…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ਨਿਊਜ਼  )

ਪੰਜਾਬ ਵਿਚ ਨਵੇਂ ਚੁਣੇ ਗਏ 10 ਮੰਤਰੀਆਂ ਨੂੰ ਅੱਜ ਵਿਭਾਗ ਮਿਲ ਸਕਦੇ ਹਨ। ਇਸ ਨੂੰ ਲੈ ਕੇ CM ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਰਮਿਆਨ ਚਰਚਾ ਹੋਵੇਗੀ। ਕੇਜਰੀਵਾਲ ਅੱਜ ਵਿਧਾਇਕਾਂ ਨਾਲ ਵੀ ਗੱਲ ਕਰ ਰਹੇ ਹਨ। ਇਸ ਤੋਂ ਬਾਅਦ ਸਾਰਾ ਵੇਰਵਾ ਜਾਰੀ ਕੀਤਾ ਜਾ ਸਕਦਾ ਹੈ। ਇੰਨਾ ਤੈਅ ਹੈ ਕਿ ਪੰਜਾਬ ਵਿੱਚ ਗ੍ਰਹਿ ਯਾਨੀ ਪੁਲਿਸ, ਵਿਜੀਲੈਂਸ, ਮਾਈਨਿੰਗ ਤੇ ਖੇਤੀਬਾੜੀ ਵਰਗੇ ਵੱਡੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿਣਗੇ।

ਸੂਤਰਾਂ ਮੁਤਾਬਿਕ ਮਾਨ ਸਰਕਾਰ ਵਿੱਚ ਸਭ ਤੋਂ ਵੱਡੇ ਦਲਿਤ ਚਿਹਰੇ ਹਰਪਾਲ ਚੀਮਾ ਨੂੰ ਲੋਕਲ ਗਵਰਨਮੈਂਟ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੱਲ੍ਹ ਪਹਿਲੇ ਨੰਬਰ ‘ਤੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਮੰਤਰੀ ਬਣਾਏ ਬ੍ਰਹਮਾਸ਼ੰਕਰ ਜਿੰਪਾ ਨੂੰ ਇੰਡਸਟਰੀ ਵਿਭਾਗ ਮਿਲ ਸਕਦਾ ਹੈ।ਆਪ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਸਿੱਖਿਆ ਤੇ ਸਿਹਤ ਵਿਭਾਗ ਹੈ। ਆਮ ਆਦਮੀ ਪਾਰਟੀ ਇਨ੍ਹਾਂ 2 ਵੱਡੇ ਮੁੱਦਿਆਂ ਨੂੰ ਸੁਲਝਾਉਣ ਦੇ ਵਾਅਦੇ ਨੂੰ ਲੈ ਕੇ ਸੱਤੇ ਵਿੱਚ ਆਈ ਹੈ। ਸਿੱਖਿਆ ਨੂੰ ਲੈ ਕੇ ਮਾਨ ਸਰਕਾਰ ਕੇਜਰੀਵਾਲ ਦੇ ਕਰੀਬੀ ਹਰਜੋਤ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਸਿਹਤ ਲਈ ਮਾਨਸਾ ਦੇ ਡਾ. ਵਿਜੈ ਸਿੰਗਲਾ ਦੇ ਨਾਂ ਚਰਚਾ ਵਿੱਚ ਹਨ।

ਪੰਜਾਬ ਵਿੱਚ ਮੁੱਖ ਮੰਤਰੀ ਸਣੇ 18 ਮੰਤਰੀ ਬਣ ਸਕਦੇ ਹਨ। ਇਨ੍ਹਾਂ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ। ਇਸ ਤੋਂ ਇਲਾਵਾ 10 ਮੰਤਰੀਆਂ ਨੇ ਕੱਲ ਸਹੁੰ ਲੈ ਲਈ। ਹਾਲਾਂਕਿ ਹੁਣ 7 ਮੰਤਰੀਆਂ ਦੀ ਜਗ੍ਹਾ ਬਚੀ ਹੈ। ਇਹ ਅਹੁਦੇ ਸਰਕਾਰ ਕਦੋਂ ਭਰਦੀ ਹੈ, ਇਸ ‘ਤੇ ਸਾਰਿਆਂ ਦੀ ਨਜ਼ਰ ਹੈ।

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਕੱਲ ਦੂਜਾ ਦਿਨ ਹੋਵੇਗਾ। ਪਹਿਲੇ ਦਿਨ 17 ਮਾਰਚ ਨੂੰ ਵਿਧਾਇਕਾਂ ਨੂੰ ਸਹੁੰ ਚੁੱਕਵਾ ਕੇ ਕਾਰਵਾਈ ਖਤਮ ਕਰ ਦਿੱਤੀ ਗਈ ਸੀ। ਹੁਣ ਕੱਲ੍ਹ ਪਹਿਲਾਂ ਸਪੀਕਰ ਦੀ ਚੋਣ ਹੋਵੇਗੀ। ਇਸ ਲਈ ਕੁਲਤਾਰ ਸੰਧਵਾਂ ਦਾ ਨਾਂ ਤੈਅ ਹੋ ਚੁੱਕਾ ਹੈ। ਆਖਰੀ ਦਿਨ ਮਤਲਬ 22 ਮਾਰਚ ਨੂੰ ਰਾਜਪਾਲ ਦਾ ਭਾਸ਼ਣ ਹੋਵੇਗਾ।

Leave a Reply

Your email address will not be published. Required fields are marked *

Visitor : Visitor