Visitor : Visitor
,

ਫੇਸਬੁੱਕ ’ਤੇ ਦੋਸਤੀ ਪਈ ਮਹਿੰਗੀ,  ਪੀਜੀਆਈ ਚੰਡੀਗੜ੍ਹ ਦੀ ਡਾਕਟਰ ਤੋਂ 2.75 ਲੱਖ ਠੱਗੇ  

ਬਿਊਰੋ,  ਪ੍ਰਾਈਮ ਪੋਸਟ ਪੰਜਾਬ ਨਿਊਜ਼   ਚੰਡੀਗੜ੍ਹ ਪੀਜੀਆਈ ਦੀ ਡਾਕਟਰ ‘ਨੂੰ ਫੇਸਬੁੱਕ ‘ਤੇ ਵਿਦੇਸ਼ੀ ਡਾਕਟਰ ਨਾਲ ਦੋਸਤੀ ਕਾਰਨ ਪਿਆ ਮਹਿੰਗਾ। ਪੀਜੀਆਈ ਦੇ ਮਨੋਰੋਗ ਵਿਭਾਗ ਦੇ ਸੀਨੀਅਰ ਡਾਕਟਰ ਸਵਪਨਜੀਤ ਸਾਹੂ ਤੋਂ ਫੇਸਬੁੱਕ ‘ਤੇ ਦੋਸਤੀ ਦੇ ਨਾਂ ‘ਤੇ 2.75 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਸ਼ਿਕਾਇਤ ਵਿੱਚ ਡਾਕਟਰ ਸਾਹੂ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਮਹੀਨੇ ਪਹਿਲਾਂ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ ਨਿਊਜ਼  

ਚੰਡੀਗੜ੍ਹ ਪੀਜੀਆਈ ਦੀ ਡਾਕਟਰ ‘ਨੂੰ ਫੇਸਬੁੱਕ ‘ਤੇ ਵਿਦੇਸ਼ੀ ਡਾਕਟਰ ਨਾਲ ਦੋਸਤੀ ਕਾਰਨ ਪਿਆ ਮਹਿੰਗਾ। ਪੀਜੀਆਈ ਦੇ ਮਨੋਰੋਗ ਵਿਭਾਗ ਦੇ ਸੀਨੀਅਰ ਡਾਕਟਰ ਸਵਪਨਜੀਤ ਸਾਹੂ ਤੋਂ ਫੇਸਬੁੱਕ ‘ਤੇ ਦੋਸਤੀ ਦੇ ਨਾਂ ‘ਤੇ 2.75 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਸ਼ਿਕਾਇਤ ਵਿੱਚ ਡਾਕਟਰ ਸਾਹੂ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਡਾਕਟਰ ਰੈਂਡੀ ਆਰਮਸਟਰਾਂਗ ਦੇ ਨਾਂ ’ਤੇ ਉਸ ਦੇ ਫੇਸਬੁੱਕ ਅਕਾਊਂਟ ’ਤੇ ਇੱਕ ਫਰੈਂਡ ਰਿਕਵੈਸਟ ਆਈ ਸੀ।
ਡਾਕਟਰ ਸਮਝ ਕੇ ਉਸ ਨੇ ਫਰੈਂਡ ਰਿਕਵੈਸਟ ਸਵੀਕਾਰ ਕਰ ਲਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਡਾਕਟਰ ਸਾਹੂ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਅਤੇ ਡਾਕਟਰ ਸਾਹੂ ਵਿਚਕਾਰ ਵਟਸਐਪ ‘ਤੇ ਗੱਲਬਾਤ ਸ਼ੁਰੂ ਹੋ ਗਈ। ਇਹ ਗੱਲਬਾਤ ਕਈ ਦਿਨ ਚਲਦੀ ਰਹੀ। ਇੱਕ ਦਿਨ ਮੁਲਜ਼ਮ ਨੇ ਸਾਹੂ ਨੂੰ ਦੱਸਿਆ ਕਿ ਉਹ ਖੋਜ ਲਈ ਭਾਰਤ ਆ ਰਿਹਾ ਹੈ। ਡਾਕਟਰ ਸਾਹੂ ਨੇ ਕਿਹਾ ਕਿ ਜਦੋਂ ਉਹ ਭਾਰਤ ਆਉਂਦੇ ਹਨ ਤਾਂ ਚੰਡੀਗੜ੍ਹ ਜ਼ਰੂਰ ਆਉਣ। ਮੁਲਜ਼ਮਾਂ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਡਾਕਟਰ ਸਾਹੂ ਦੇ ਵਟਸਐਪ ’ਤੇ ਜਾਅਲੀ ਹਵਾਈ ਟਿਕਟ ਦੀ ਫੋਟੋ ਵੀ ਭੇਜ ਦਿੱਤੀ ਤਾਂ ਜੋ ਡਾਕਟਰ ਸਾਹੂ ਨੂੰ ਮੁਲਜ਼ਮ ’ਤੇ ਪੂਰਾ ਭਰੋਸਾ ਹੋ ਸਕੇ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਜਾਅਲੀ ਹਵਾਈ ਟਿਕਟ ’ਤੇ ਦੱਸੇ ਸਮੇਂ ਮੁਤਾਬਕ ਇੱਕ ਦਿਨ ਡਾਕਟਰ ਸਾਹੂ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ। ਪਰ ਉਸ ਨੂੰ ਦਿੱਲੀ ਏਅਰਪੋਰਟ ‘ਤੇ ਕਸਟਮ ਚੈਕਿੰਗ ਦੌਰਾਨ ਰੋਕ ਲਿਆ ਗਿਆ। ਮੁਲਜ਼ਮ ਨੇ ਡਾਕਟਰ ਸਾਹੂ ਨੂੰ ਦੱਸਿਆ ਕਿ ਉਸ ਕੋਲ ਡੇਢ ਲੱਖ ਅਮਰੀਕੀ ਡਾਲਰ ਹਨ, ਜਦੋਂ ਤੱਕ ਇਨ੍ਹਾਂ ਡਾਲਰਾਂ ਨੂੰ ਭਾਰਤੀ ਕਰੰਸੀ ਵਿੱਚ ਤਬਦੀਲ ਨਹੀਂ ਕੀਤਾ ਜਾਂਦਾ, ਉਹ ਇੱਥੋਂ ਬਾਹਰ ਨਹੀਂ ਨਿਕਲ ਸਕੇਗਾ।
ਡਾਕਟਰ ਸਾਹੂ ਨੇ ਮੁਲਜ਼ਮਾਂ ਦੀਆਂ ਗੱਲਾਂ ਵਿੱਚ ਆ ਕੇ ਵਿਦੇਸ਼ੀ ਡਾਕਟਰ ਦੇ ਖਾਤੇ ਵਿਚ 2.75 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਡਾਕਟਰ ਸਾਹੂ ਨੇ ਜਿਵੇਂ ਹੀ ਮੁਲਜ਼ਮ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਤਾਂ ਮੁਲਜ਼ਮ ਦਾ ਫੋਨ ਬੰਦ ਹੋ ਗਿਆ। ਇਸ ਤੋਂ ਬਾਅਦ ਡਾਕਟਰ ਸਾਹੂ ਨੂੰ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਉਸ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਵਿਦੇਸ਼ੀ ਡਾਕਟਰ ਖ਼ਿਲਾਫ਼ ਆਈਪੀਸੀ ਦੀ ਧਾਰਾ-420 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Visitor : Visitor