Visitor : Visitor

ਐਫਸੀਆਈ  ਦੇ ਗੋਦਾਮਾਂ, ਪਲਿੰਥ, ਰੋਲ ਹੈਡ ਦੇ ਦੁਆਲੇ ਇਕੱਠ ਕਰਨ ’ਤੇ ਪਾਬੰਦੀ 

ਪ੍ਰਾਈਮ ਪੋਸਟ ਪੰਜਾਬ ਨਿਊਜ਼ ਰੋਹਿਨ ਜਿੰਦਲ/ ਸੰਜੀਵ ਜਿੰਦਲ ਮਾਨਸਾ, 15 ਮਾਰਚ 2022 : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਬਲਿਕ ਹਿੱਤ ਵਿਚ ਹੁਕਮ ਜਾਰੀ ਕੀਤਾ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਅੰਦਰ ਜ਼ਿਲ੍ਹਾ ਮੈਨੇਜ਼ਰ, ਐਫ.ਸੀ.ਆਈ. ਬਠਿੰਡਾ ਦੀ ਪ੍ਰਵਾਨਗੀ ਤੋਂ ਬਿਨਾਂ…

ਪ੍ਰਾਈਮ ਪੋਸਟ ਪੰਜਾਬ ਨਿਊਜ਼

ਰੋਹਿਨ ਜਿੰਦਲ/ ਸੰਜੀਵ ਜਿੰਦਲ

ਮਾਨਸਾ, 15 ਮਾਰਚ 2022 : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਬਲਿਕ ਹਿੱਤ ਵਿਚ ਹੁਕਮ ਜਾਰੀ ਕੀਤਾ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਅੰਦਰ ਜ਼ਿਲ੍ਹਾ ਮੈਨੇਜ਼ਰ, ਐਫ.ਸੀ.ਆਈ. ਬਠਿੰਡਾ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਵਿਅਕਤੀ ਐਫ.ਸੀ.ਆਈ. ਦੇ ਗੋਦਾਮਾਂ,  ਪਲਿੰਥ, ਰੋਲ ਹੈਡ, ਹਾਇਰ ਕੀਤੇ  ਪਲਿੰਥ ਆਦਿ ਦੇ ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਨਹੀਂ ਕਰੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ, ਖੇਤਰੀ ਦਫ਼ਤਰ, ਪੰਜਾਬ ਚੰਡੀਗੜ੍ਹ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁੱਝ ਵਿਅਕਤੀਆਂ ਵੱਲੋਂ ਐਫ.ਸੀ.ਆਈ. ਦੇ ਗੋਦਾਮਾਂ,  ਪਲਿੰਥ, ਰੋਲ ਹੈਡ, ਰੈਕ, ਨਿੱਜੀ ਤੋਲ ਪੋਲਾਂ ਆਦਿ ਦੇ ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਕੀਤਾ ਜਾਂਦਾ ਹੈ ਜਿਸ ਨਾਲ ਮਹਿਕਮੇ ਦਾ ਕੰਮ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਲੋਡਿੰਗ-ਅਨਲੋਡਿੰਗ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ।
ਇਹ ਹੁਕਮ 31 ਮਾਰਚ, 2022 ਤੱਕ ਲਾਗੂ ਰਹੇਗਾ।

Leave a Reply

Your email address will not be published. Required fields are marked *

Visitor : Visitor