ਕਰਨਪ੍ਰੀਤ ਕਰਨ/ ਬਿਊਰੋ/ ਪ੍ਰਾਈਮ ਪੋਸਟ ਪੰਜਾਬ
ਬਰਨਾਲਾ 8 ਮਾਰਚ : 14 ਤਰੀਕ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਦੇ ਸੰਬੰਧ ਵਿੱਚ ਅੱਜ ਬਰਨਾਲਾ ਵਿਖੇ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਭਾਜਪਾ ਦੇ ਸੀਨੀਅਰ ਸੂਬਾ ਆਗੂ ਮਾਣਯੋਗ ਸ਼੍ਰੀ ਸੁਨੀਲ ਕੁਮਾਰ ਜਾਖੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਪੰਜਾਬ ਦੇ ਜਨਰਲ ਸਕੱਤਰ ਸ. ਦਿਆਲ ਸੋਢੀ ,ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਮਹਿਲ ਕਲਾਂ ਵਿਧਾਨ ਸਭਾ ਹਲਕਾ ਭਦੌੜ ਤੋਂ ਰੈਲੀ ਲਈ ਲਗਾਏ ਗਏ ਇੰਚਾਰਜ ਮੱਖਣ ਜਿੰਦਲ , ਮਹਿਲ ਕਲਾਂ ਤੋਂ ਸੁਖਵੰਤ ਧਨੌਲਾ ਅਤੇ ਪਾਰਟੀ ਦੀ ਹੋਰ ਲੀਡਰਸ਼ਿਪ ਮੌਜੂਦ ਰਹੀ।
ਇਸ ਮੌਕੇ ਸੁਨੀਲ ਕੁਮਾਰ ਜਾਖੜ ਨੇ ਬੋਲਦਿਆਂ ਕਿਹਾ ਕਿ ਪੰਜਾਬ ਚ ਗੰਗੇਸਟਰਾਂ, ਲੁੱਟਾਂ ਖੋਹਾਂ ਡਕੈਤੀਆਂ ਫਿਰੌਤੀਆਂ ਵਾਲਿਆਂ ਦਾ ਰਾਜ ਚੱਲ ਰਿਹਾ ਆਮ ਲੋਕਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਨਸ਼ਾ ਸ਼ਰੇਆਮ ਵਿਕ ਰਿਹਾ ਕਿਸੇ ਦੀ ਕੋਈ ਸੁਰੱਖਿਆ ਨਹੀਂ ਖੁਦ ਪੁਲਿਸ ਸੁਰਕ੍ਸ਼ਿਤ ਨਹੀਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਸੂਬੇ ਦੀ ‘ਆਪ’ ਸਰਕਾਰ ਦੀ ਪੰਜਾਬ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ। ਆਪ ਸਰਕਾਰ ਦੀਆਂ ਨਾਕਾਮੀਆਂ ਅਤੇ ਮਾੜੀ ਕਾਰਗੁਜ਼ਾਰੀ ਸਦਕਾ ਸੂਬੇ ਸਿਰ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹ ਗਿਆ ਹੈ। ਅਜਿਹਾ ਹਾਲਾਤ ਵਿੱਚ ਸਰਕਾਰ ਪੱਲੇ ਸਿਰਫ਼ ਐਲਾਨ ਹੀ ਬਚੇ ਹਨ ਅਤੇ ਸਰਕਾਰ ਕਰ ਕੁੱਝ ਨਹੀਂ ਸਕਦੀ।
ਸਰਕਾਰ ਵਲੋਂ ਔਰਤਾਂ ਨੂੰ 1000 ਰੁਪਏ ਯੋਜਨਾ ’ਤੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਸਾਡੀਆਂ ਸਤਿਕਾਰਯੋਗ ਔਰਤਾਂ ਨੂੰ ਕੇਵਲ ਇੱਕ ਮਹੀਨੇ ਦਾ 1000 ਰੁਪਏ ਦੇ ਕੇ ਪੱਲਾ ਛੁਡਾਉਣਾ ਚਾਹੁੰਦੀ ਹੈ। ਸਾਢੇ ਚਾਰ ਸਾਲਾਂ ਤੋਂ ਸਰਕਾਰ ਨੂੰ ਔਰਤਾਂ ਨੂੰ ਇਹ ਪੈਸਾ ਦੇਣਾ ਕਿਉਂ ਯਾਦ ਨਹੀਂ ਆਇਆ। ਹੁਣ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਪਿਛਲੇ ਚਾਰ ਸਾਲਾਂ ਦਾ ਬਕਾਇਆ 48000 ਵੀ ਨਾਲ ਦਿੱਤਾ ਜਾਵੇ, ਪਾਰਟੀ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਝੂਠਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੀਆਂ ਔਰਤਾਂ ਦੀ ਬਾਤ ਤੱਕ ਨਹੀਂ ਪੁੱਛੀ ਅਤੇ ਹੁਣ 1000 ਰੁਪਏ ਦੇਨ ਦਾ ਝੂਠਾ ਐਲਾਨ ਕਰ ਰਹੇ ਹਨ। ਇਸ ਮੌਕੇ ਐੱਮ ਸੀ ਐੱਸ ਸੀ ਮੋਰਚਾ ਦੇ ਜਿਲਾ ਪ੍ਰਧਾਨ ਧਰਮ ਸਿੰਘ ਫੋਜ਼ੀ ਸੀ ਨਰਿੰਦਰ ਗਰਗ ਨੀਟਾ ,ਗੁਰਜਿੰਦਰ ਸਿੰਘ ਸਿੱਧੂ , ਜਸਵੀਰ ਸਿੰਘ ਗਖੀ ਰਾਣੀ ਠੀਕਰੀਵਾਲਾ,ਰਾਕੇਸ਼ ਗੋਇਲ ਪ੍ਰਧਾਨ ਪ੍ਰਾਪਰਟੀ ਐਸੋਸੀਏਸਨ ਬਰਨਾਲਾ ਕੁਮਾਰ, ਮੋਨੂੰ ਗੋਇਲ, ਗੁਰਦਰਸ਼ਨ ਸਿੰਘ ਬਰਾੜ, ਕੁਲਦੀਪ ਧਾਲੀਵਾਲ ਰਾਜਿੰਦਰ ਉੱਪਲ ਐਡਵੋਕੇਟ ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ਚ ਆਗੂ ਵਰਕਰ ਹਾਜਿਰ ਸਨ !











