ਕਰਨਪ੍ਰੀਤ ਕਰਨ / ਬਿਊਰੋ / ਪ੍ਰਾਈਮ ਪੋਸਟ ਪੰਜਾਬ
ਬਰਨਾਲਾ 8 ਮਾਰਚ : ਪ੍ਰਾਪਰਟੀ ਐਸੋਸੀਏਸਨ ਬਰਨਾਲਾ ਦੇ ਜਿਲਾ ਪ੍ਰਧਾਨ ਸ਼ਸ਼ੀ ਬਾਂਸਲ ਨੇ ਮੀਡਿਆ ਰਾਹੀਂ ਪ੍ਰਾਪਰਟੀ ਨਾਲ ਜੁੜੇ ਡੀਲਰਾਂ ਸਲਾਹਕਾਰਾਂ ਸਮੇਤ ਸਮੁਚੇ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਗਮ ਬਰਨਾਲਾ ਦੇ ਪ੍ਰਾਪਰਟੀ ਸੰਬੰਧੀ ਆਏ ਨਾਵੈ ਕਾਨੂੰਨਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਜਿਸ ਬਿਲਡਿੰਗ ਦਾ ਨਕਸ਼ਾ ਪਾਸ ਹੈ ਉਸਦੀ ਐੱਨ ਓ ਸੀ ਦੀ ਲੋੜ ਨਹੀਂ ਅਤੇ ਔਫਲਾਈਨ ਐੱਨ ਓ ਸੀ ਦੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਜਲਦੀ ਹੀ ਨਗਰ ਨਿਗਮ ਤੋਂ ਆਡਰ ਦੀ ਕਾਪੀ ਮਿਲ ਜਾਵੇਗੀ ਦਫਤਰ ਨਗਰ ਨਿਗਮ ਬਰਨਾਲਾ ਜਲਦ ਕਾਪੀ ਮੁਹਈਆ ਕਰਵਾ ਦੇਵੇਗਾ ਜਿਸ ਤਹਿਤ ਜਲਦ ਹੀ ਪ੍ਰਾਪਰਟੀ ਐਸੋਸੀਏਸਨ ਦਾ ਵਫਦ ਨਗਰ ਨਿਗਮ ਕਮਿਸਨਰ ਨੂੰ ਮਿਲੇਗਾ।
ਮਾਣਯੋਗ ਡਿਪਟੀ ਕਮਿਸ਼ਨਰ ਵਲੋਂ ਬਾਕਾਇਦਾ ਮੰਜੂਰਸ਼ੁਦਾ ਨਕਸ਼ਿਆਂ ਦੇ ਪਲਾਟਾ/ਬਿਲਡਿੰਗਾਂ ਨੂੰ ਐਨ.ਓ.ਸੀ ਤੋਂ ਛੋਟ ਦੇਣ ਬਾਰੇ ਉਪਰੋਕਤ ਦੇ ਸਬੰਧ ਵਿੱਚ ਬੇਨਤੀ ਹੈ ਕਿ ਨਗਰ ਕੌਂਸਲ ਹੁਣ ਨਗਰ ਨਿਗਮ ਬਰਨਾਲਾ ਜਾਂ ਨਗਰ ਨਿਗਮ ਦੀ ਹਦੂਦ ਅੰਦਰ ਪਲਾਟਾ/ਬਿਲਡਿੰਗਾਂ ਦੇ ਨਕਸ਼ੇ ਮੰਜੂਰ ਕੀਤੇ ਗਏ ਹਨ, ਉਨ੍ਹਾਂ ਨੂੰ ਰਜਿਸਟਰੀ ਕਰਵਾਉਣ ਸਮੇਂ ਵੱਖਰੇ ਐਨ.ਓ.ਸੀ ਦੀ ਜ਼ਰੂਰਤ ਨਹੀ ਹੈ, ਬਾਸ਼ਰਤੇ ਜੇ ਕੋਈ ਪਲਾਟ/ਬਿਲਡਿੰਗ ਸ਼ਾਮਲਾਟ ਲੈਂਡ,ਵਕਫ ਬੋਰਡ, ਨਗਰ ਸੁਧਾਰ ਟਰੱਸਟ ਲੈਂਡ, ਪੁੱਡਾ ਲੈਂਡ, ਕਸਟੋਡੀਅਨ ਲੈਂਡ, ਬੀ ਐਂਡ ਆਰ ਲੈਂਡ ਅਤੇ ਇੰਡਸਟ੍ਰੀਅਲ ਏਰੀਏ ਆਦਿ ਵਿੱਚ ਪੈਂਦੀ ਹੈ ਤਾਂ ਇਨ੍ਹਾਂ ਦਾ ਐਨ.ਓ.ਸੀ ਸਬੰਧਤ ਵਿਭਾਗ ਤੋਂ ਲੈ ਸਕਦੇ ਹੋ।ਉਹਨਾਂ ਪ੍ਰਾਪਰਟੀ ਐਸੋਸੀਏਸਨ ਵਲੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਇਸ ਨਾਲ ਪ੍ਰਾਪਰਟੀ ਧੰਦੇ ਨੂੰ ਚੰਗਾ ਹੁਲਾਰਾ ਮਿਲੇਗਾ।











