‘ਮੈਨੂੰ ਵਰਿੰਦਾਵਨ ਰੱਖ ਲੈ, ਵੇ ਠਾਕੁਰਾ ਤੇ ਝੂੰਮੇ ਸ਼ਰਧਾਲੂ
ਸ਼੍ਰੀ ਦੁਰਗਾ ਕੀਰਤਨ ਮੰਡਲ ਵੱਲੋਂ ਕਰਵਾਇਆ ਗਿਆ 16ਵਾਂ ਹੌਲੀ ਮਹਾਂਉਤਸਵ
ਭਜਨ ਗਾਇਕ ਪੰਕਜ ਅਰੋੜਾ ਨੇ ਪ੍ਰਭੂ ਭਜਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਸੰਜੀਵ ਜਿੰਦਲ
ਮਾਨਸਾ 5 ਮਾਰਚ : ਸ਼੍ਰੀ ਦੁਰਗਾ ਕੀਰਤਨ ਮੰਡਲ (ਸ਼ਕਤੀ ਭਵਨ ਵਾਲਿਆ) ਵੱਲੋਂ ਸ਼ਕਤੀ ਭਵਨ ਮਾਨਸਾ ਵਿਖੇ 16ਵਾਂ ਹੌਲੀ ਮਹਾਂਉਤਸਵ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਭਗਤਾਂ ਵੱਲੋਂ ਫੁੱਲਾਂ ਦੀ ਹੌਲੀ ਖੇਡੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆ ਅਤੇ ਪ੍ਰਧਾਨ ਆਈ ਐਮ ਏ ਡਾਕਟਰ ਜਨਕ ਰਾਜ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਅਤੇ ਜਰਨਲ ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਵੱਲੋਂ ਪਿਛਲੇ 16 ਸਾਲਾਂ ਤੋਂ ਲਗਾਤਾਰ ਹੌਲੀ ਮਹਾਂਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਭਜਨ ਗਾਇਕਾਂ ਵੱਲੋਂ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ ।
ਮੰਡਲ ਦੇ ਪ੍ਰਧਾਨ ਸ਼੍ਰੀ ਸੁਖਪਾਲ ਬਾਂਸਲ ਅਤੇ ਮਹੰਤ ਵਿਜੈ ਕਮਲ ਨੇ ਦੱਸਿਆ ਕਿ ਕਰਵਾਏ ਗਏ ਇਸ 16ਵੇੰ ਹੌਲੀ ਮਹਾਂਉਤਸਵ ਵਿੱਚ ਬਠਿੰਡਾ ਦੇ ਭਜਨ ਗਾਇਕ ਸ਼੍ਰੀ ਪੰਕਜ ਅਰੋੜਾ ਨੇ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਝੂੰਮਣ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਭਜਨ ਸੰਧਿਆ ਦੀ ਸ਼ੁਰੂਆਤ ਗੌਰਵ ਬਜਾਜ ਵੱਲੋਂ ਸ਼੍ਰੀ ਗਨੇਸ਼ ਵੰਦਨਾ ਗਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਭਜਨ ਬੰਦਗੀ ਕੀਤੀ ਗਈ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਕੇ.ਸੀ. ਸ਼ਰਮਾ, ਮਨੋਜ ਅਰੋੜਾ, ਵਿੱਕੀ ਸ਼ਰਮਾ, ਨਵਜੋਤ ਬੱਬੀ, ਬਲਜੀਤ ਸ਼ਰਮਾ, ਵਿਕਾਸ ਸ਼ਰਮਾ, ਵਿਨੋਦ ਭੰਮਾ, ਸਮੀਰ ਛਾਬੜਾ, ਵਿਸ਼ਾਲ ਗੋਲਡੀ, ਦਿਨੇਸ਼ ਰਿੰਪੀ, ਬਿੰਦਰਪਾਲ, ਸੰਦੀਪ ਗੋਇਲ, ਲਛਮਣ ਦਾਸ, ਕੁਲਵਿੰਦਰ ਸਦਿਓੜਾ, ਕਮਲ ਸ਼ਰਮਾ, ਇੰਦਰਸੈਨ ਅਕਲੀਆ, ਸੰਜੂ ਬਾਂਸਲ, ਸੁਰਿੰਦਰ ਪਿੰਟਾ, ਰੁਲਦੂ ਨੰਦਗੜੀਆ, ਸੱਤਪਾਲ ਬਾਂਸਲ, ਸੰਜੀਵ ਪਿੰਕਾ, ਅਸ਼ਵਨੀ ਜਿੰਦਲ, ਪਵਨ ਧੀਰ, ਦੀਵਾਨ ਭਾਰਤੀ, ਇਸਤਰੀ ਸਤਸੰਗ ਵੱਲੋਂ ਪ੍ਰਧਾਨ ਸ਼ਸ਼ੀ ਸ਼ਰਮਾ, ਰੇਖਾ ਅਰੋੜਾ, ਦੀਪਤੀ ਸ਼ਰਮਾ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਰਧਾਲੂ ਮੌਜੂਦ ਸਨ ।

