ਸੰਜੀਵ ਜਿੰਦਲ
ਮਾਨਸਾ, 19 ਅਗਸਤ : ਐੱਸ ਐੱਸ ਪੀ ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਵੱਲੋ ਪਿੰਡ ਨੰਗਲ ਕਲਾਂ ਵਿਖੇ ਹੋਏ ਕਤਲ ਦੇ ਦੋਸ਼ੀਆਂ ਵਿਚੋਂ ਮੁੱਖ ਦੋਸ਼ੀਆਂ ਨੂੰ ਕੁੱਝ ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ 17 ਅਗਸਤ, 2026 ਨੂੰ ਚੌਂਕੀ ਕੋਟਧਰਮੂ ਵਿਖੇ ਚੌਂਕੀ/ਇੰਚਾਰਜ ਥਾਣੇਦਾਰ ਬਲਜਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਅਮਨਦੀਪ ਕੁਮਾਰ ਉਰਫ ਮੰਗੂ ਪੁੱਤਰ ਤਰਸੇਮ ਸਿੰਘ ਵਾਸੀ ਨੰਗਲ ਕਲਾਂ ਉਮਰ ਕਰੀਬ 36 ਸਾਲ ਦੇ ਲੜਾਈ ਝਗੜਾ ਹੋਣ ਕਰਕੇ ਸੱਟਾਂ ਵੱਜੀਆ ਹਨ, ਜਿਸ ਨੇ ਆਪਣਾ ਬਿਆਨ ਲਿਖਵਾਇਆ ਕਿ 17 ਅਸਗਤ 2026 ਨੂੰ 3.30 ਵਜੇ ਦੁਪਹਿਰ ਸਮੇ ਪਿੰਡ ਵਾਲੇ ਗੁਰੂਘਰ ਵਾਲੀ ਫਿਰਨੀ ਜਾ ਰਿਹਾ ਸੀ ਤਾ ਉਸੇ ਪਿੰਡ ਦਾ ਮੌਜੂਦਾ ਸਰਪੰਚ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ ਸਮੇਤ ਗਗਨਪ੍ਰੀਤ ਸਿੰਘ ਉਰਫ ਗਗਨ ਪੁੱਤਰ ਗੁਰਮੀਤ ਸਿੰਘ ਵਾਸੀ ਜਵਾਹਰਕੇ, ਸ਼ਗਨਦੀਪ ਸਿੰਘ ਉਰਫ ਸ਼ਗਨੀ ਪੁੱਤਰ ਮਿੱਠੂ ਸਿੰਘ ਵਾਸੀ ਗੁਰਨੇ ਖੁਰਦ, ਖੁਸਪਿੰਦਰ ਸਿੰਘ ਉਰਫ ਖੁਸ਼ ਪੁੱਤਰ ਹਰਵਿੰਦਰ ਸਿੰਘ ਵਾਸੀ ਭੰਮੇ ਕਲਾਂ, ਬਾਦਲ ਸਿੰਘ ਪੁੱਤਰ ਰਾਜ ਸਿੰਘ ਵਾਸੀ ਭੰਮੇ ਕਲਾਂ, ਕੁਲਦੀਪ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਭੰਮੇ ਕਲਾਂ ਅਤੇ 4/5 ਹੋਰ ਨਾ ਮਲੂਮ ਵਿਆਕਤੀ ਜਿੰਨਾ ਪਾਸ ਲੋਹੇ ਦੇ ਰਾਡ, ਸੱਬਲ ਅਤੇ ਕ੍ਰਿਪਾਨਾਂ ਆਦਿ ਸਨ ਜੋ ਆਪਣੀ ਸਵਿਫਟ ਡਿਜ਼ਇਰ ਅਤੇ ਸਕਾਰਪਿਓ ਗੱਡੀ ਵਿਚ ਆ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਦਿਆਂ ਉਸ ਦੇ ਕਾਫੀ ਸੱਟਾਂ ਮਾਰੀਆਂ ਤੇ ਰੌਲਾ ਪਾਉਣ ‘ਤੇ ਮੌਕੇ ਤੋਂ ਭੱਜ ਗਏ।
ਵਜਾਂ ਰੰਜਿਸ਼:- ਇਹ ਹੈ ਕਿ ਸਰਪੰਚੀ ਦੀਆ ਵੋਟਾਂ ਸਮੇ ਮੇਰੀ ਸਰਪੰਚ ਰੇਸ਼ਮ ਸਿੰਘ ਨਾਲ ਬਹਿਸ ਹੋਈ ਸੀ ਉਸ ਸਮੇ ਤੋਂ ਹੀ ਸਰਪੰਚ ਰੇਸ਼ਮ ਸਿੰਘ ਮੇਰੇ ਨਾਲ ਖਾਰ ਰੱਖਦਾ ਸੀ ਇਸ ਕਰਕੇ ਹੀ ਅੱਜ ਸਰਪੰਚ ਰੇਸ਼ਮ ਸਿੰਘ ਨੇ ਸਮੇਤ ਆਪਣੇ ਸਾਥੀਆਂ ਨਾਲ ਹਮਲਾ ਕੀਤਾ ਹੈ। ਜਿਸ ‘ਤੇ ਸ:ਥ: ਦਲੇਰ ਸਿੰਘ 232/ਮਾ ਚੌਂਕੀ ਕੋਟਧਰਮੁ ਨੇ ਅਮਨਦੀਪ ਸਰਮਾ ਉਕਤ ਦੇ ਬਿਆਨ ਪਰ ਬਰਖਿਲਾਫ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ ਸਮੇਤ ਗਗਨਪ੍ਰੀਤ ਸਿੰਘ ਉਰਫ ਗਗਨ ਪੁੱਤਰ ਗੁਰਮੀਤ ਸਿੰਘ ਵਾਸੀ ਜਵਾਹਰਕੇ, ਸ਼ਗਨਦੀਪ ਸਿੰਘ ਉਰਫ ਸ਼ਗਨੀ ਪੁੱਤਰ ਮਿੱਠੂ ਸਿੰਘ ਵਾਸੀ ਗੁਰਨੇ ਖੁਰਦ, ਖੁਸਪਿੰਦਰ ਸਿੰਘ ਉਰਫ ਖੂਸ਼ੂ ਪੁੱਤਰ ਹਰਵਿੰਦਰ ਸਿੰਘ ਵਾਸੀ ਭੰਮੇ ਕਲਾਂ, ਬਾਦਲ ਸਿੰਘ ਪੁੱਤਰ ਰਾਜ ਸਿੰਘ ਵਾਸੀ ਭੰਮੇ ਕਲਾ ਕੁਲਦੀਪ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਭੰਮੇ ਕਲਾ ਅਤੇ 4/5 ਹੋਰ ਨਾ ਮਲੂਮ ‘ਤੇ ਮੁਕੱਦਮਾ ਨੰਬਰ 274 ਮਿਤੀ 17.8.2026 ਅ/ਧ 109,188(1), 155(2), 190, 191(3) ਬੀ.ਐੱਨ.ਐੱਸ.ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ । ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ੍ਰੀ ਹਰਜਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਦੇਖ ਰੇਖ ਹੇਠਾਂ ਇੰਸ: ਬਲਕੌਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ, ਇੰਸ:ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਥਾਣੇ: ਬਲਜਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਕੋਟ ਧਰਮੂ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮਾ ਦਾ ਗਠਨ ਕੀਤਾ ਗਿਆ।
ਫਿਰ ਮਿਤੀ 18.08.2026 ਨੂੰ ਇੰਸ:ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਨੂੰ ਇਤਲਾਹ ਮਿਲੀ ਕਿ ਮੁਕੱਦਮੇ ਦਾ ਮਦਈ ਅਮਨਦੀਪ ਸ਼ਰਮਾ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ ਤਾਂ ਇੰਸ: ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਨੇ ਮ੍ਰਿਤਕ ਦੇ ਭਰਾ ਵਰਿੰਦਰ ਕੁਮਾਰ ਦਾ ਤਰਤੀਮਾ ਬਿਆਨ ਲਿਖ ਕੇ ਮੁੱਕਦਮੇ ਵਿਚ ਰਾਹੀ ਰਪਟ ਨੰਬਰ 37 ਮਿਤੀ 18.8.2026 ਨਾਲ ਜੁਰਮ ਅ/ਧ 103(1) ਬੀ.ਐਨ.ਐਸ ਤਹਿਤ ਵਾਧਾ ਕਰਕੇ ਤਫ਼ਤੀਸ਼ ਅਮਲ ਵਿਚ ਲਿਆ ਕੇ ਦੌਰਾਨੇ ਤਫ਼ਤੀਸ਼ ਅੱਜ 19 ਅਗਸਤ, 2026 ਨੂੰ ਮੁੱਕਦਮਾ ਹਜਾ ਦੇ ਮੁੱਖ ਦੋਸੀ ਸਰਪੰਚ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ, ਗਗਨਪ੍ਰੀਤ ਸਿੰਘ ਉਰਫ ਗਗਨ ਪੁੱਤਰ ਗੁਰਮੀਤ ਸਿੰਘ ਵਾਸੀ ਜਵਾਹਰਕੇ ਅਤੇ ਸ਼ਗਨਦੀਪ ਸਿੰਘ ਉਰਫ ਸ਼ਗਨੀ ਪੁੱਤਰ ਮਿੱਠੂ ਸਿੰਘ ਵਾਸੀ ਗੁਰਨੇ ਖੁਰਦ ਨੂੰ ਰਮਦਿੱਤੇਵਾਲਾ ਚੌਂਕ ਮਾਨਸਾ ਤੋ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਇਸ ਤੋ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ, ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਤਲ ਕਰਨ ਸਮੇ ਵਰਤੇ ਹਥਿਆਰ ਤੇ ਵਹੀਕਲਾਂ ਨੂੰ ਬਰਾਮਦ ਕਰਵਾਇਆ ਜਾਵੇਗਾ ਅਤੇ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ।

