Visitor : Visitor

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 19 ਨਵੰਬਰ ਨੂੰ

ਸੰਜੀਵ ਜਿੰਦਲ ਮਾਨਸਾ, 17 ਨਵੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 19 ਨਵੰਬਰ ਦਿਨ ਬੁੱਧਵਾਰ ਨੂੰ ਏ.ਵੀ.ਸੀ. ਮੋਟਰਜ਼ ਮਹਿੰਦਰਾ ਵੱਲੋਂ ਡਿਜ਼ੀਟਲ ਮਾਰਕੀਟਿੰਗ (2), ਮੈਨੇਜ਼ਰ (2), ਸੇਲਜ਼ ਕਨਸਲਟੰਟ (5), ਟੀਮ ਲੀਡਰ (2), ਰਿਸੈਪਸ਼ਲਿਸਟ (2), ਐਚ.ਆਰ. ਮੈਨੇਜ਼ਰ (1), ਫਾਈਨਾਂਸ ਮੈਨੇਜ਼ਰ (1), ਸਰਵਿਸ ਮੈਨੇਜ਼ਰ (2), ਸਰਵਿਸ ਐਡਵਾਇਜ਼ਰ (4) ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ…

ਸੰਜੀਵ ਜਿੰਦਲ

ਮਾਨਸਾ, 17 ਨਵੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 19 ਨਵੰਬਰ ਦਿਨ ਬੁੱਧਵਾਰ ਨੂੰ ਏ.ਵੀ.ਸੀ. ਮੋਟਰਜ਼ ਮਹਿੰਦਰਾ ਵੱਲੋਂ ਡਿਜ਼ੀਟਲ ਮਾਰਕੀਟਿੰਗ (2), ਮੈਨੇਜ਼ਰ (2), ਸੇਲਜ਼ ਕਨਸਲਟੰਟ (5), ਟੀਮ ਲੀਡਰ (2), ਰਿਸੈਪਸ਼ਲਿਸਟ (2), ਐਚ.ਆਰ. ਮੈਨੇਜ਼ਰ (1), ਫਾਈਨਾਂਸ ਮੈਨੇਜ਼ਰ (1), ਸਰਵਿਸ ਮੈਨੇਜ਼ਰ (2), ਸਰਵਿਸ ਐਡਵਾਇਜ਼ਰ (4) ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ,ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਇੰਨ੍ਹਾਂ ਸਾਰੀਆਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ ਬਾਰ੍ਹਵੀਂ ਪਾਸ,ਗਰੈਜੂਏਸ਼ਨ ਪਾਸ ਅਤੇ ਉਮਰ ਸੀਮਾ 21 ਤੋਂ 40 ਸਾਲ ਤੱਕ ਦੇ ਪ੍ਰਾਰਥੀ ਭਾਗ ਲੈ ਸਕਦੇ ਹਨ । ਚੁਣੇ ਗਏ ਪ੍ਰਾਰਥੀਆਂ ਲਈ ਤਨਖਾਹ 12,000/- ਤੋਂ 20,000/- ਰੁਪਏ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ। ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣਾ ਚਾਹੀਦਾ ਹੈ।

ਚਾਹਵਾਨ ਪ੍ਰਾਰਥੀ ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਕੈਂਪ ਵਾਲੇ ਦਿਨ ਸਵੇਰੇ 10:30 ਵਜੇ ਪਹੁੰਚਣ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030,’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Visitor : Visitor