
1000 ਨਸ਼ੀਲੀਆਂ ਗੋਲੀਆਂ, 100200 ਸਿਗਨੇਚਰ ਕੈਪਸੂਲ, 25000/- ਰੂਪੈ ਡਰੱਗ ਮਨੀ ਸਮੇਤ ਇੱਕ ਫਾਰਚੂਨਰ ਗੱਡੀ ਬਰਾਮਦ
ਸੰਜੀਵ ਜਿੰਦਲ
ਮਾਨਸਾ, 4 ਅਕਤੂਬਰ : ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 1000 ਨਸ਼ੀਲੀਆਂ ਗੋਲੀਆਂ, 100200 ਸਿਗਨੇਚਰ ਕੈਪਸੂਲ, 25000/- ਰੂਪੈ ਡਰੱਗ ਮਨੀ ਸਮੇਤ ਇੱਕ ਫਾਰਚੂਨਰ ਗੱਡੀ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸ੍ਰੀ ਮਨਮੋਹਨ ਸਿੰਘ ਐਸ.ਪੀ (ਇਨਵੈ:) ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਮਾਨਸਾ ਦੇ ਦੇਖ ਰੇਖ ਹੇਠ ਥਾਣੇ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 03-10-2025 ਨੂੰ ਸ:ਥ ਸਵਰਨ ਕੋਰ ਸੀ.ਆਈ.ਏ ਸਟਾਫ ਵੱਲੋ ਸਮੇਤ ਸਾਥੀਆ ਦੇ ਦੋਰਾਨੇ ਗਸਤ ਪਿੰਡ ਗੇਹਲੇ ਤੋ ਗਾਗੋਵਾਲ ਰੋਡ ਤੇ ਨੇੜੇ ਵਾਟਰ ਵਰਕਸ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੋਰਾਨ ਹੀ ਇੱਕ ਫਾਰਚੂਨਰ ਗੱਡੀ ਪਿੰਡ ਗਾਗੋਵਾਲ ਦੀ ਤਰਫੌ ਆਈ ਜਿਸਨੂੰ ਰੋਕਕੇ ਵਿੱਚ ਬੈਠੇ 2 ਵਿਅਕਤੀਆ ਨੂੰ ਕਾਬੂ ਕੀਤਾ, ਜਿੰਨ੍ਹਾ ਦੇ ਨਾਮ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਅੰਗਰੇਜ ਸਿੰਘ ਵਾਸੀ ਫੱਗੂ ਜਿਲ੍ਹਾ ਸਿਰਸਾ, ਹੈਪੀ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਰਾਮਦਿੱਤੇ ਵਾਲਾ ਜਿਲ੍ਹਾ ਮਾਨਸਾ ਹਨ। ਜਿੰਨ੍ਹਾ ਪਾਸੋ ਫਾਰਚੂਨਰ ਗੱਡੀ ਵਿੱਚੋ 1000 ਨਸ਼ੀਲੀਆਂ ਗੋਲੀਆਂ ਅਤੇ 100200 ਸਿਗਨੇਚਰ ਕੈਪਸੂਲ,25000/-ਰੂਪੈ ਡਰੱਗ ਮਨੀ ਬ੍ਰਾਮਦ ਹੋਈ, ਜਿਸਤੇ ਮੁ.ਨੰ 290 ਮਿਤੀ 03.10.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ, 223 BNS ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਐਸ.ਪੀ (ਇਨਵੈ:) ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾਂ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।