ਸੰਜੀਵ ਜਿੰਦਲ
ਮਾਨਸਾ, 19 ਸਤੰਬਰ: ਜਨਤਕ ਵੰਡ ਪ੍ਰਣਾਲੀ, ਅਨਾਜ ਦੀ ਖਰੀਦ ਪ੍ਰਕਿਰਿਆ ਅਤੇ ਸੰਭਾਲ ਨੂੰ ਬਿਹਤਰ ਬਣਾਉਣ ਲਈ ਅਨਾਜ ਖਰੀਦ ਪੋਰਟਲ ‘ਤੇ ਕਿਸਾਨਾਂ ਦੀ ਫੇਸ ਆਈ.ਡੀ./ਬਾਇਓਮੈਟਰਿਕ ਪ੍ਰਮਾਣਿਕਤਾ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ IAS ਦੇ ਆਦੇਸ਼ਾਂ ‘ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਆੜ੍ਹਤੀਆਂ ਨੂੰ ਟਰੇਨਿੰਗ ਦਿੱਤੀ ਗਈ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਸ ਅਨੁਸਾਰ ਕਿਸਾਨ ਜਾਂ ਉਸ ਦੇ ਨੁਮਾਇੰਦੇ ਨੂੰ ਖਰੀਦ ਪੋਰਟਲ ਵਿਕਲਪ ਨਾਲ ਜੋੜਿਆ ਗਿਆ ਹੈ।ਜਦੋਂ ਕਿਸਾਨ ਮੰਡੀ ਵਿਚ ਆਪਣੀ ਫਸਲ ਵੇਚਣ ਲਈ ਆਉਂਦਾ ਹੈ ਤਾਂ ਉਸ ਦੀ ਪ੍ਰਮਾਣਿਕਤਾ ਇਸ ਅਨਾਜ ਖਰੀਦ ਪੋਰਟਲ ਰਾਹੀਂ ਕੀਤੀ ਜਾਣੀ ਹੈ।ਉਨ੍ਹਾਂ ਕਿਹਾ ਕਿ ਪ੍ਰਮਾਣੀਕਰਨ ਮਾਰਕੀਟ ਕਮੇਟੀ, ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੁਆਰਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਆਧਾਰ ਫੇਸ/ਬਾਇਓਮੈਟਰਿਕ ਪ੍ਰਮਾਣੀਕਰਨ ਲਈ ਉਪਭੋਗਤਾ ਮੈਨੂਅਲ ਵੀ ਜਾਰੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰਮਾਣੀਕਰਨ ਲਈ ਮੰਡੀਆਂ ਵਿਚ ਫੀਲਡ ਸਟਾਫ ਅਤੇ ਆੜ੍ਹਤੀਆਂ ਨੂੰ ਜਾਗਰੂਕ ਕਰਨ ਲਈ ਦਿਸ਼਼ਾ ਨਿਰਦੇ਼ਸ ਦਿੱਤੇ ਗਏ ਹਨ ਤਾਂ ਕਿ ਖਰੀਦ ਪ੍ਰਕਿਰਿਆ ਦੌਰਾਨ ਸਾਰੀਆਂ ਮੰਡੀਆਂ ਵਿਚ ਹਰੇਕ ਕਿਸਾਨ/ਕਿਸਾਨ ਦਾ ਨੁਮਾਇੰਦਾ ਫੇਸ/ਬਾਇਓਮੈਟਰਿਕ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਹੋਵੇ।