
ਸੰਜੀਵ ਜਿੰਦਲ
ਮਾਨਸਾ, 5 ਸਤੰਬਰ : ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਵੁਆਇਸ ਆਫ ਮਾਨਸਾ ਵੱਲੋਂ ਤਰਪਾਲਾਂ ਵੰਡੀਆਂ ਗਈਆਂ। ਅਸ਼ੋਕ ਬਾਂਸਲ ਮਾਨਸਾ ਦੀ ਅਪੀਲ ਉਪਰੰਤ ਦਿੱਲੀ ਤੋਂ ਸਿੰਘ ਐਮਪਾਇਰ ਹੋਟਲ ਦੇ ਮਾਲਕ ਹਰਪ੍ਰੀਤ ਸਿੰਘ ਗੁਜਰਾਲ ਅਤੇ ਉਹਨਾਂ ਦੇ ਸਾਥੀ ਕਾਰੋਬਾਰੀ ਅਨੁਸ਼ ਨਾਗਪਾਲ ਵੱਲੋਂ ਵੀ ਉੱਚ ਕੁਆਲਿਟੀ ਦੀਆ ਤਰਪਾਲਾਂ ਭੇਜ ਕੇ ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਵਿੱਚ ਹਿੱਸਾ ਪਾਇਆ ਗਿਆ।
ਇਹ ਤਰਪਾਲਾਂ ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ, ਡਾ. ਲਖਵਿੰਦਰ ਮੂਸਾ, ਦਰਸ਼ਨਪਾਲ ਗਰਗ, ਓਮ ਪ੍ਰਕਾਸ਼ (ਰਿਟਾਇਰਡ ਐਸ.ਡੀ.ਐਮ.), ਨਰਿੰਦਰ ਸ਼ਰਮਾ, ਬਲਜੀਤ ਸਿੰਘ ਸੂਬਾ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸਮਾਜ ਸੇਵੀ ਮਿੱਠੂ ਰਾਮ ਅਰੋੜਾ ਅਤੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਦੀ ਅਗਵਾਈ ਵਿੱਚ ਸ਼ਹਿਰ ਦੇ ਕੁਰੜ ਦਾ ਟਿੱਬਾ, ਕਰਤਾਰ ਕੰਡੇ ਵਾਲਾ ਏਰੀਆ ਅਤੇ ਮਾਨਸਾ ਖੁਰਦ ਤੇ ਪਿੰਡ ਸਮਾਓ ਦੇ ਉਹਨਾਂ ਘਰਾਂ ਤੱਕ ਪਹੁੰਚਾ ਕੇ ਵੰਡੀਆਂ ਗਈਆਂ ਜੋ ਬਾਰਿਸ਼ ਕਾਰਨ ਚਿਓ ਰਹੇ ਸਨ। ਇਸ ਮੱਦਦ ਦਾ ਮੰਤਵ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਨੂੰ ਡਿੱਗਣ ਤੋਂ ਬਚਾਉਣਾ ਅਤੇ ਛੱਤਾ ਚਿਉਣ ਕਰਕੇ ਉਹਨਾ ਨੂੰ ਦਰਪੇਸ਼ ਮੁਸ਼ਕਿਲਾ ਨੂੰ ਘੱਟ ਕਰਨਾ ਹੈ।
ਇਸ ਤੋਂ ਇਲਾਵਾ, ਠੂਠਿਆਂਵਾਲੀ ਅਤੇ ਖਿਆਲਾਂ ਕਲਾਂ ਵਿੱਚ ਵੀ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫਰ, ਸੇਠੀ ਸਿੰਘ ਸਰਾਂ (ਰਿਟਾਇਰਡ ਏ.ਆਰ.) ਅਤੇ ਹਰਜੀਵਨ ਸਰਾਂ ਦੀ ਨਿਸ਼ਾਨਦੇਹੀ ‘ਤੇ ਮੁਸਲਿਮ ਭਾਈਚਾਰੇ ਦੇ ਲੋੜਵੰਦਾਂ ਨੂੰ ਵੀ ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ।ਅਤੇ ਡਾ ਸ਼ੇਰਜੰਗ ਸਿੰਘ ਸਿੱਧੂ ਦੁਆਰਾ ਪਿੰਡ ਨਰਿੰਦਰਪੁਰਾ ਦੇ ਇੱਕ ਲੋੜਵੰਦ ਪਰਿਵਾਰ ਨੂੰ ਦੋ ਵੱਡੀਆ ਤਿਰਪਾਲਾ ਮਹੁੱਈਆ ਕਰਵਾਈਆ।
ਜਗਸੀਰ ਸਿੰਘ,ਤਰਸੇਮ ਜੋਗਾ,ਮਾਸਟਰ ਰਿਸ਼ੀ ਅਤੇ ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਧਨੌਲਾ ਦੇ ਕਾਰੋਬਾਰੀ ਗੁਰਚਰਨ ਸਿੰਘ ਕਲੇਰ (ਅਸ਼ੋਕ ਬਾਂਸਲ ਦੇ ਮਿੱਤਰ) ਵਲੋਂ ਕੀਤੀ ਗਈ ਵਿੱਤੀ ਸਹਾਇਤਾ ਨਾਲ ਸ਼ਹਿਰ ਵਾਸੀਆਂ ਵੱਲੋਂ ਅਜਨਾਲਾ ਭੇਜੇ ਗਏ ਰਸਦ ਵਿੱਚ ਵੀ ਵੁਆਇਸ ਆਫ ਮਾਨਸਾ ਨੇ ਯੋਗਦਾਨ ਪਾਇਆ ਸੀ। ਇਸੇ ਤਰ੍ਹਾਂ ਖੱਤਰੀਵਾਲ ਪਿੰਡ ਦੇ ਭਾਰੀ ਮੀਹ ਤੋ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਤੇ ਦਵਾਈਆਂ ਨਾਲ ਵੀ ਸਹਾਇਤਾ ਦਿੱਤੀ ਗਈ।
ਡਾ ਜਨਕ ਰਾਜ ਸਿੰਗਲਾ, ਬਲਜੀਤ ਸੂਬਾ,ਵਿਸ਼ਵ ਬਰਾੜ ਤੇ ਬਲਵਿੰਦਰ ਕਾਕਾ ਨੇ ਦੱਸਿਆ ਕਿ ਇੱਕ ਜਲਦੀ ਵਿੱਚ ਕੀਤੇ ਗਏ ਸਰਵੇਖਣ ਅਨੁਸਾਰ ਪੂਰੇ ਮਾਨਸਾ ਜਿਲੇ ਵਿੱਚ ਭਾਰੀ ਬਰਸਾਤ ਕਾਰਣ ਲੱਗਭੱਗ 200 ਮਕਾਨ ਗਿਰ ਚੁੱਕੇ ਹਨ ਅਤੇ ਹੋਰ ਕਈਆ ਦੀਆ ਛੱਤਾ ਝੁਕਣ ਕਾਰਣ ਡਿੱਗਣ ਲਈ ਤਿਆਰ ਹਨ ਜੋ ਕਿ ਧੁੱਪਾ ਨਿਕਲਣ ਤੋ ਬਾਅਦ ਕਿਸੇ ਸਮੇ ਵੀ ਕੋਈ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ ਅਤੇ ਹਜਾਰਾ ਮਕਾਨ ਖਾਸ ਤੌਰ ਤੇ ਛੋਟੇ ਮਕਾਨ ਭਾਰੀ ਬਰਸਾਤ ਕਾਰਣ ਚਿਉਣ ਲੱਗੇ ਹਨ।ਇਸ ਕਰਕੇ ਇਹ ਲੋਕ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰ ਰਹੇ ਹਨ ਤੇ ਪ੍ਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਹ ਸਾਰਾ ਕੰਮ ਸਮਾਜ ਸੇਵੀ ਸੰਸਥਾਵਾ ਨੂੰ ਕਰਨਾ ਮੁਸ਼ਕਿਲ ਹੈ ਸੋ ਕਿਰਪਾ ਕਰਕੇ ਆਪਣੀ ਜਿੰਮੇਵਾਰੀ ਸਮਝਦੇ ਹੋਏ,ਪਹਿਲ ਦੇ ਆਧਾਰ ਤੇ ਸਹੀ ਸਰਵੇ ਕਰਵਾ ਕੇ ਲੋਕਾ ਦੇ ਢੱਠੇ ਹੋਏ ਮਕਾਨ ਜਲਦੀ ਬਨਾ ਕੇ ਦਿੱਤੇ ਜਾਣ ਤਾ ਜੋ ਕਿ ਇਹ ਪਰਭਾਵਤ ਲੋਕ ਸੁੱਖ ਦਾ ਸਾਹ ਲੈ ਸਕਣ।
ਸੰਸਥਾ ਨੇ ਐਲਾਨ ਕੀਤਾ ਹੈ ਕਿ ਮਦਦ ਕਰਨ ਵਾਲੇ ਸਾਰੇ ਕਾਰੋਬਾਰੀਆਂ ਨੂੰ ਮਾਨਸਾ ਵਾਸੀਆਂ ਵੱਲੋਂ ਜਲਦ ਹੀ ਸਨਮਾਨਿਤ ਕੀਤਾ ਜਾਵੇਗਾ। ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕਿ ਹੜ੍ਹ ਤੋਂ ਬਾਅਦ ਮੁੜ ਵਸੇਬੇ ਦੇ ਪ੍ਰੋਗਰਾਮਾਂ ਵਿੱਚ ਵੀ ਸੰਸਥਾ ਲੰਬੇ ਸਮੇਂ ਤੱਕ ਯੋਗਦਾਨ ਦੇਣ ਲਈ ਵਚਨਬੱਧ ਹੈ। ਇਸ ਕਾਰਜ ਲਈ ਵਿਦੇਸ਼ ਵੱਸਦੇ ਮਾਨਸਾ ਵਾਸੀਆਂ ਵੱਲੋਂ ਵੀ ਵੱਡੇ ਯੋਗਦਾਨ ਦਾ ਭਰੋਸਾ ਦਿੱਤਾ ਗਿਆ ਹੈ।ਨਾਲ ਹੀ ਉਹਨਾ ਸਾਰੀਆ ਧਾਰਮਿਕ, ਸਮਾਜਿਕ ਸੰਸਥਾਵਾ ਦਾ ਵੀ ਬਹੁਤ ਧੰਨਵਾਦ ਜਿਹੜੀਆ ਆਪਣੇ ਆਪਣੇ ਢੰਗ ਨਾਲ ਪਰਭਾਵਿਤ ਪਰਿਵਾਰਾ ਦੀ ਮੱਦਦ ਲਈ ਅੱਗੇ ਆ ਰਹੀਆ ਹਨ ।