ਮਨਰੇਗਾ ਸਕੀਮ ਤਹਿਤ ਕੰਮਾ ਵਿੱਚ ਕੀਤੀ ਕਟੌਤੀ ਵਾਪਸ ਲਵੇ ਸਰਕਾਰ : ਚੌਹਾਨ/ ਉੱਡਤ
ਸੰਜੀਵ ਜਿੰਦਲ
ਮਾਨਸਾ 3 ਸਤੰਬਰ : ਵਰਦੇ ਮੀਹ ਵਿੱਚ ਹਜਾਰਾ ਮਨਰੇਗਾ ਮਜਦੂਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸਨਰ ਦੇ ਖਿਲਾਫ ਪ੍ਰਦਰਸਨ ਕਰਨ ਉਪਰੰਤ ਸਹਿਰ ਵਿੱਚ ਜੋਰਦਾਰ ਰੋਸ ਮੁਜਾਹਰਾ ਕੱਢਿਆ ਤੇ ਇੱਕ ਮੈਮੋਰੰਡਮ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਜਿਲ੍ਹਾ ਪ੍ਰਸਾਸਨ ਰਾਹੀ ਭੇਜਿਆ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕੁਦਰਤੀ ਕਰੋਪੀ ਨਹੀਂ ਬਲਕਿ ਸਮੇ ਦੇ ਹਾਕਮਾਂ ਦੀ ਨਲਾਇਕੀ ਸਦਕਾ ਆਏ।ਜਿਸ ਕਾਰਨ ਲੱਖਾਂ ਏਕੜ ਫ਼ਸਲ, ਹਜ਼ਾਰਾਂ ਪਿੰਡ ਤੇ ਲੱਖਾਂ ਘਰ ਬਰਬਾਦ ਹੋ ਚੁੱਕੇ ਹਨ ਤੇ ਲੱਖਾਂ ਲੋਕ ਆਪਣਾ ਸਭ ਕੁਝ ਗੁਆ ਚੁੱਕੇ ਹਨ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਨੂੰ ਕੌਮੀ ਆਫ਼ਤ ਘੋਸਿਤ ਕਰੇ ਤਾਂ ਕਿ ਕੌਮੀ ਰਾਹਤ ਫੰਡ ਵਿੱਚੋਂ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਕਾਮਰੇਡ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਭਾਸ਼ਣ ਰਾਹੀਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਲਗਾਤਾਰ ਮਨਰੇਗਾ ਕਾਨੂੰਨ ਕਮਜ਼ੋਰ ਕਰ ਰਹੀਆਂ ਹਨ।
ਪਿਛਲੇ ਸਾਲ ਘਟਾਏ ਬਜਟ ਕਾਰਨ ਕਾਮਿਆਂ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ, ਹੁਣ ਮਨਰੇਗਾ ਕੰਮਾਂ ਵਿੱਚ ਕਟੌਤੀ ਕਰਕੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਜਿਸ ਕਿਸੇ ਕ਼ੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਰਾਸ਼ਨ ਕਾਰਡ ਬਹਾਲ ਕਰਨ,ਦਿਹਾੜੀ ਇੱਕ ਹਜ਼ਾਰ ਰੁਪਏ,ਦੋ ਸੋ ਦਿਨ ਕੰਮ ਦੇਣ, ਪੈਨਸ਼ਨ ਘੱਟੋ ਘੱਟ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ, ਦਲਜੀਤ ਸਿੰਘ ਮਾਨਸ਼ਾਹੀਆ ,ਸੀ ਪੀ ਆਈ ਆਗੂ ਵੇਦ ਪ੍ਰਕਾਸ਼ ਬੁਢਲਾਡਾ, ਸੀਤਾਰਾਮ ਗੋਬਿੰਦਪੁਰਾ, ਕੇਵਲ ਸਿੰਘ ਸਮਾਓ, ਖੇਤ ਮਜ਼ਦੂਰ ਸਭਾ ਤੇ ਏਟਕ ਦੇ ਕਰਨੈਲ ਸਿੰਘ ਭੀਖੀ, ਜਗਸੀਰ ਸਿੰਘ ਰਾਏਕੇ, ਦੁਕਾਨਦਾਰ ਆਗੂ ਰਤਨ ਭੋਲਾ ਨੇ ਮਜ਼ਦੂਰਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰ , ਦੁਕਾਨਦਾਰ ਤੇ ਮੁਲਾਜ਼ਮਾਂ ਦੀ ਏਕਤਾ ਨੂੰ ਮਜ਼ਬੂਤ ਕਰਕੇ ਸਾਂਝੇ ਸੰਘਰਸ਼ਾਂ ਲਈ ਤਿਆਰ ਹੋਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਸਿੰਘ ਬੋੜਾਵਾਲ, ਕਰਨੈਲ ਸਿੰਘ ਦਾਤੇਵਾਸ,ਪਵਨ ਕੁਮਾਰ ਬੁਢਲਾਡਾ, ਹਰਦਿਆਲ ਸਿੰਘ ਬੁਢਲਾਡਾ, ਜੱਗਾ ਸੇਰਖਾ ਵਾਲਾ,ਬੰਬੂ ਸਿੰਘ,ਗੁਰਦੇਵ ਦਲੇਲ ਸਿੰਘ ਵਾਲਾ, ਕਪੂਰ ਸਿੰਘ ਕੋਟ ਲੱਲੂ, ਬੂਟਾ ਸਿੰਘ ਬਰਨਾਲਾ, ਸੁਖਦੇਵ ਪੰਧੇਰ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਧੰਨਾ ਬੱਪੀਆਣਾ, ਮੱਘਰ ਸਿੰਘ ਮੀਰਪੁਰ, ਗੁਰਪਿਆਰ ਫੱਤਾ, ਸ਼ੰਕਰ ਜਟਾਨਾ, ਬਲਦੇਵ ਦੂਲੋਵਾਲ, ਦੇਸ਼ ਰਾਜ਼ ਕੋਟ ਧਰਮੂ, ਬੂਟਾ ਬਾਜੇ ਵਾਲਾ,ਰਾਜ ਧਿੰਗੜ, ਗੁਰਤੇਜ ਚਹਿਲਾਂ ਵਾਲਾ, ਜਗਰੂਪ ਸੱਦਾ ਸਿੰਘ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।