
ਸੰਜੀਵ ਜਿੰਦਲ
ਮਾਨਸਾ, 2 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅਤੇ ਵਨ ਸਟਾਪ ਸਖ਼ੀ ਸੈਂਟਰ ਮਾਨਸਾ ਵੱਲੋ ਸਰਕਾਰੀ ਹਸਪਤਾਲ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜਿੱਥੇ ਸਰਬਜ਼ੀਤ ਕੌਰ, ਡੀ.ਐਚ.ਈ.ਡਬਲਯੂ. ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਚੱਲ ਰਹੀਆ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਕਾਊਂਸਲਰ ਰਾਜਿੰਦਰ ਕੁਮਾਰ ਵਰਮਾ ਵੱਲੋਂ ਬਾਲ ਭਿਖਿਆ ਅਤੇ ਸਪੋਂਸਰਸ਼ਿਪ ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਬਾਲ ਵਿਆਹ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਦਫਤਰ ਵਨ ਸਟਾਪ ਸਖੀ ਸੈਂਟਰ ਤੋਂ ਮਨਪ੍ਰੀਤ ਕੌਰ ਸੈਂਟਰ ਪ੍ਰਬੰਧਕ ਅਤੇ ਜਸਪ੍ਰੀਤ ਕੌਰ ਕੌਂਸਲਰ ਵੱਲੋਂ ਸਖੀ ਸੈਂਟਰ ਵਿੱਚ ਇੱਕੋ ਛੱਤ ਥੱਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਾਰੇ ਦੱਸਿਆ ਗਿਆ ਅਤੇ ਘਰੇਲੂ ਹਿੰਸਾ ਤੇ ਸ਼ੈਲਟਰ ਬਾਰੇ ਵੀ ਜਾਣੂ ਕਰਵਾਇਆ ਗਿਆ।