
20 ਸਤੰਬਰ ਤੋਂ ਹੋਵੇਗਾ ਸ਼੍ਰੀ ਰਾਮ ਲੀਲਾ ਦਾ ਮੰਚਨ : ਪ੍ਰਵੀਨ ਗੋਇਲ
ਸੰਜੀਵ ਜਿੰਦਲ
ਮਾਨਸਾ 31 ਅਗਸਤ : ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਹਿਰੀ ਸਟੇਜ਼ ਤੇ 20 ਸਤੰਬਰ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਬਹੁਤ ਹੀ ਸ਼ਰਧ ਅਤੇ ਲਗਨ ਨਾਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਐਕਟਰ ਬਾਡੀ ਸੋਨੂੰ ਰੱਲਾ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਦੇ ਸਫਲ ਮੰਚਨ ਲਈ ਕਲੱਬ ਦੇ ਕਲਾਕਾਰਾਂ ਵੱਲੋਂ ਜੀਅ-ਤੋੜ ਮਿਹਨਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਲੱਬ ਦੇ ਡਾਇਰੈਕਟਰਜ਼ ਵਿਨੋਦ ਪਠਾਨ, ਪ੍ਰਵੀਨ ਟੋਨੀ ਸ਼ਰਮਾ, ਕੇਸ਼ੀ ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋੰਡਾ ਵੱਲੋੰ ਕਲਾਕਾਰਾਂ ਨੂੰ ਕਲਾਕਾਰੀ ਦੇ ਗੁਰ ਸਿਖਾਏ ਜਾ ਰਹੇ ਹਨ। ਇਨ੍ਹਾਂ ਤੋ ਇਲਾਵਾ ਕਲੱਬ ਦੇ ਸੰਗੀਤ ਨਿਰਦੇਸ਼ਕ ਸੇਵਕ ਸੰਦਲ ਵੱਲੋੰ ਕਲਾਕਾਰਾਂ ਨੂੰ ਸੰਗੀਤ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਪ੍ਰਧਾਨ ਮੈਨੇਜਿੰਗ ਕਮੇਟੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਦੇ ਮੰਚਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸ਼੍ਰੀ ਰਾਮ ਭਗਤਾਂ ਨੂੰ ਇਸ ਵਾਰ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਹਿਰੀ ਸਟੇਜ਼ ਤੋਂ ਨਵੇਂ ਦ੍ਰਿਸ਼ ਦਿਖਾਏ ਜਾਣਗੇ।
ਇਸ ਮੌਕੇ ਸੈਕਟਰੀ ਬਲਜੀਤ ਸ਼ਰਮਾ, ਸਾਬਕਾ ਪ੍ਰਧਾਨ ਸੁਰਿੰਦਰ ਨੰਗਲੀਆ, ਕੇ. ਕੇ. ਕੱਦੂ, ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ, ਵਿਪਨ ਅਰੋੜਾ, ਬਿਲਡਿੰਗ ਇੰਚਾਰਜ ਵਰੁਣ ਬਾਂਸਲ, ਸਕੱਤਰ ਮਨੋਜ਼ ਅਰੋੜਾ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਸ਼ੰਟੀ ਅਰੋੜਾ, ਅਮਨ ਗੁਪਤਾ, ਬੰਟੀ ਸ਼ਰਮਾ, ਵਿਸ਼ਾਲ ਵਿੱਕੀ, ਜੁਨੇਦ, ਮਨੋਜ ਕੌਸ਼ਿਕ, ਰਿੰਕੂ ਬਾਂਸਲ, ਨਰੇਸ਼ ਬਾਂਸਲ, ਸਤਨਾਮ ਸੇਠੀ, ਮੋਹਨ ਸੋਨੀ, ਗਗਨ, ਰਾਜੂ ਬਾਵਾ, ਜੀਵਨ ਜੁਗਨੀ, ਗੌਰਵ ਬਜਾਜ, ਦੀਪਕ ਦੀਪੂ, ਧਰੁਵ ਰੱਲਾ ਤੋਂ ਇਲਾਵਾ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।