
ਮਾਨਸਾ, 6 ਅਗਸਤ ( ਸੰਜੀਵ ਜਿੰਦਲ ) : ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ.(ਇੰਨਵੈ) ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 31-07-2025 ਨੂੰ ਥਾਣਾ ਸਿਟੀ ਬੁਢਲਾਡਾ ਵਿੱਚ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਬੈਂਕ ਮੈਨੇਜਰ ਸੰਜੇ ਕੁਮਾਰ ਵੱਲੋ ਇਤਲਾਹ ਦਿੱਤੀ ਗਈ ਕਿ ਮਿਤੀ 22-07-2025 ਨੂੰ ਬੈਂਕ ਦੇ ਲੋਕਰ ਵਿੱਚ 6 ਪੈਕੇਟ ਗੋਲਡ ਜਿੰਨ੍ਹਾ ਵਿੱਚ ਕਰੀਬ 36 ਤੋਲੇ ਸੋਨਾ ਸੀ ਜਿਸ ਦੀ ਕੀਮਤ 37 ਲੱਖ ਰੂਪੈ ਬਣਦੀ ਸੀ ਨੂੰ ਬੈਂਕ ਦੇ ਚੌਕੀਦਾਰ ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਵੱਲੋ ਚੋਰੀ ਕੀਤੀ ਗਈ ਹੈ।
ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆ, ਮੁ.ਨੰ 155 ਮਿਤੀ 31-07-2025 ਅ/ਧ 305(ਈ) ਬੀ.ਐਨ.ਐਸ ਥਾਣਾ ਸਿਟੀ ਬੁਢਲਾਡਾ ਬਰਖਿਲਾਫ ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਦੇ ਦਰਜ ਰਜਿਸਟਰ ਕੀਤਾ ਗਿਆ। ਜਿਸਤੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋ ਤੁਰੰਤ ਕਾਰਵਾਈ ਕਰਦਿਆ ਮੁਕਦੱਮਾ ਵਿੱਚ ਗੁਰਪ੍ਰੀਤ ਸਿੰਘ ਉਕਤ ਨੂੰ ਮਿਤੀ 03.08.2025 ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤਾ ਸੋਨੇ ਵਿੱਚੋ 174 ਗ੍ਰਾਮ 680 ਮਿਲੀਗ੍ਰਾਮ ਬ੍ਰਾਮਦ ਕਰਵਾਇਆ ਗਿਆ ਅਤੇ ਬਾਕੀ ਬਚਦਾ ਸੋਨਾ 179 ਗ੍ਰਾਮ 99 ਮਿਲੀਗ੍ਰਾਮ ਨੂੰ ਬਜਾਜ ਫਾਇਨਾਂਸ ਵਿੱਚ ਰੱਖਿਆ ਹੈ।ਜੋ ਬੈਂਕ ਨੂੰ ਸੋਨਾ ਬ੍ਰਾਮਦ ਕਰਾਉਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।