DAV ਸਕੂਲ ਮਾਨਸਾ ‘ਚ ਰਾਸ਼ਟਰੀ ਝੰਡਾ ਦਿਵਸ ਮਨਾਇਆ ਗਿਆ
ਸੰਜੀਵ ਜਿੰਦਲ
ਮਾਨਸਾ, 22 ਜੁਲਾਈ: ਸਥਾਨਕ SDKL DAV ਪਬਲਿਕ ਸਕੂਲ ਵਿੱਚ ਰਾਸ਼ਟਰੀ ਝੰਡਾ ਦਿਵਸ ਮੌਕੇ ਝੰਡਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਜੋਸ਼ ਨਾਲ ਭਾਗ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਗਤੀਵਿਧੀ ਇੰਚਾਰਜ ਅਧਿਆਪਿਕਾ ਪਦਮਾ ਮੌਰਿਆ ਵੱਲੋਂ ਇੱਕ ਪੀ.ਪੀ.ਟੀ. ਰਾਹੀਂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸਾਡਾ ਰਾਸ਼ਟਰੀ ਝੰਡਾ ਕਿਵੇਂ ਬਣਿਆ, ਕਿਸ ਨੇ ਇਸਨੂੰ ਡਿਜ਼ਾਈਨ ਕੀਤਾ, ਅਤੇ ਝੰਡੇ ਵਿੱਚ ਵਰਤੇ ਗਏ ਰੰਗਾਂ ਅਤੇ ਅਸ਼ੋਕ ਚੱਕਰ ਦਾ ਕੀ ਅਰਥ ਹੈ। ਉਨ੍ਹਾਂ ਨੇ ਝੰਡਾ ਸੰਹਿਤਾ ਨੂੰ ਵੀ ਬਹੁਤ ਸੌਖੀ ਭਾਸ਼ਾ ਵਿੱਚ ਸਮਝਾਇਆ।
ਇਸ ਤੋਂ ਬਾਅਦ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਣਾਈ ਗਈ ਡੌਕਿਊਮੈਂਟਰੀ ਵਿਖਾਈ ਗਈ, ਜਿਸ ਵਿੱਚ ਭਾਰਤੀ ਝੰਡੇ ਦੇ ਇਤਿਹਾਸ, ਪੁਰਾਣੇ ਰਾਜਿਆਂ ਦੇ ਝੰਡਿਆਂ ਅਤੇ ਅੱਜ ਦੇ ਤਿਰੰਗੇ ਤੱਕ ਦੀ ਯਾਤਰਾ ਦਰਸਾਈ ਗਈ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੇਸ਼ ਪ੍ਰਤੀ ਫਰਜ਼, ਸਨਮਾਨ ਅਤੇ ਰਾਸ਼ਟਰੀ ਪ੍ਰਤੀਕਾਂ ਦੀ ਇੱਜ਼ਤ ਕਰਨ ਦਾ ਸੰਦੇਸ਼ ਦਿੱਤਾ।ਇਹ ਸਮਾਰੋਹ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਜਾਣਕਾਰੀ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਿਹਾ।