
5000/- ਰੁਪਏ ਡਰੱਗ ਮਨੀ ਸਮੇਤ ਇੱਕ ਮੋਟਰਸਾਇਕਲ ਨੰਬਰੀ PB 31 M 1409 ਬਰਾਮਦ ਕੀਤਾ
ਮਾਨਸਾ, 27 ਮਈ 2025 ( ਸੰਜੀਵ ਜਿੰਦਲ ) : SSP ਮਾਨਸਾਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਮਾਨਸਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 2 ਵਿਅਕਤੀਆ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ ਤਿੰਨ ਕਿਲੋਗ੍ਰਾਮ ਅਫੀਮ ਅਤੇ 5000/- ਰੁਪਏ ਡਰੱਗ ਮਨੀ ਸਮੇਤ ਇੱਕ ਮੋਟਰਸਾਇਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਜਿਸਤੇ ਸ੍ਰੀ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਵੱਲੋ ਦੱਸਿਆ ਗਿਆ ਕਿ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ PBI (NDPS Act ) ਮਾਨਸਾ ਦੀ ਦੇਖ ਰੇਖ ਹੇਠ ਥਾਣੇਦਾਰ ਬਲਕੋਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 26-05-2025 ਨੂੰ ਸੀ.ਸਿ ਜਸਵੰਤ ਸਿੰਘ (ਸੀ.ਆਈ.ਏ ਸਟਾਫ ਮਾਨਸਾ) ਨੇ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾ ਤੇ ਸ਼ੱਕੀ ਵਹੀਕਲ ਦੀ ਚੈਕਿੰਗ ਸਬੰਧੀ ਦੌਰਾਨੇ ਗਸਤ ਭੀਖੀ ਤੋ ਬੁਢਲਾਡਾ ਮੇਨ ਰੋਡ ਬੱਸ ਸਟੈਡ ਬੋੜਾਵਾਲ ਪਾਸੋਂ ਮੋਟਰਸਾਇਕਲ ਨੰਬਰੀ PB31M 1409 ਪਰ ਸਵਾਰ ਬੁਲਵਿੰਦਰ ਸਿੰਘ ਉਰਫ ਕਾਲਾ ਪੁੱੱਤਰ ਸੂਰਤਾ ਸਿੰਘ ਵਾਸੀ ਬੋੜਾਵਾਲ ਅਤੇ ਹਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬੀਰੋਕੇ ਕਲਾਂ ਨੂੰ ਸੱਕ ਦੇ ਅਧਾਰ ਪਰ ਰੋਕ ਕੇ ਰੈਗੂਲਰ ਤਫਤੀਸੀ ਭੇਜਣ ਲਈ ਸੀ.ਆਈ.ਏ ਸਟਾਫ ਮਾਨਸਾ ਨੂੰ ਜਾਣੂੰ ਕਰਵਾਇਆ ਜਿਸ ਤੇ ਲੇਡੀ.ਸ:ਥ ਸਵਰਨ ਕੌਰ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪਹੁੰਚ ਕੇ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ ਮਾਨਸਾ ਦੀ ਹਾਜਰੀ ਵਿੱਚ ਉਨ੍ਹਾਂ ਦੀ ਹਦਾਇਤ ਮੁਤਾਬਿਕ ਬੁਲਵਿੰਦਰ ਸਿੰਘ ਉਰਫ ਕਾਲਾ ਅਤੇ ਹਰਜੀਤ ਸਿੰਘ ਦੇ ਕਾਬਜਾ ਵਿੱਚਲੇ ਲਿਫਾਫੇ ਵਿੱਚੋ 3 ਕਿਲੋ ਗ੍ਰਾਮ ਅਫੀਮ, 5000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਕੇ ਮੁਕੱਦਮਾ ਨੰਬਰ 105 ਮਿਤੀ 26.05.2025 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਵਿੱਚ ਦਰਜ ਕੀਤਾ ਗਿਆ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾਂ ਪਤਾ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।