
ਬਰਨਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐਸਈ ਦੇ ਆਏ ਤਾਜ਼ਾ ਨਤੀਜਿਆਂ ਵਿੱਚ ਸ੍ਰੀ ਚੈਤੰਨਿਆ ਟੈਕਨੋ ਸਕੂਲ ਬਰਨਾਲਾ ਦੇ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ, ਜਿੰਨਾ ਨੂੰ ਸਨਮਾਨਿਤ ਕਰਨ ਲਈ ਸਕੂਲ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੀਲਾ ਜੋਸ਼ੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਜਸ਼ਨਪ੍ਰੀਤ ਸਿੰਘ ਨੇ 96.4%,ਨਵਿਆਸ ਨੇ 95.6% ,ਖੁਸ਼ਪ੍ਰੀਤ ਨੇ 90% ,ਜਗਨਦੀਪ ਕੌਰ ਨੇ 91.6% ਅਤੇ ਮੌਲੀ ਵਰਮਾ ਨੇ 90% ਅੰਕ ਪ੍ਰਾਪਤ ਕਰਕੇ ਸ਼ਹਿਰ ਬਰਨਾਲਾ ਆਪਣੇ ਮਾਂ ਬਾਪ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਬਾਰਵੀਂ ਜਮਾਤ ਵਿੱਚੋਂ ਈਸ਼ੀਤਾ ਨੇ 91.4%,ਲਵਨਿਆ 90.8% 86 ਨੇ 90.2% ਅਤੇ ਹਰਿੰਦਰ ਸਿੰਘ ਨੇ 86% ਮਾਨਵ ਨੇ 88% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਂਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਨੇ ਆਪਣੇ ਭਾਸ਼ਣ ਰਾਹੀਂ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੇਤੰਨਿਆਂ ਟੈਕਨੋ ਸਕੂਲ ਇਲਾਕੇ ਦਾ ਅਜਿਹਾ ਸਕੂਲ ਹੈ ਜੋ ਨਵੀਆਂ ਗਤੀ ਵਿਧੀਆਂ ਦੁਆਰਾ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਨਵੇਂ ਨਵੇਂ ਤਰੀਕਿਆਂ ਦੁਆਰਾ ਜਿੱਥੇ ਪੜਾਇਆ ਜਾਂਦਾ ਹੈ ਉੱਥੇ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਧਿਆਨ ਵਿੱਚ ਰੱਖਦਿਆਂ ਸਮਾਜਿਕ,ਧਾਰਮਿਕ ਸਮੇਤ ਨਵੀਆਂ ਤਕਨੀਕਾਂ ਨਾਲ ਜੋੜਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਸ੍ਰੀ ਚੈਤੰਨਿਆਂ ਸਕੂਲ ਦੇ ਦਸਵੀਂ ਜਮਾਤ ਦੇ 15 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਜਿਨਾਂ ਵਿੱਚ ਖੁਸ਼ਪ੍ਰੀਤ ਕੌਰ, ਅਨਮੋਲ ਪ੍ਰੀਤ ਸਿੰਘ ,ਅਨਮੋਲ ਪ੍ਰੀਤ ਸਿੰਘ ਜਵੰਦਾ, ਜਸ਼ਨਪ੍ਰੀਤ ਸਿੰਘ ਹਰਸ਼ਿਤ ਕੁਮਾਰ, ਆਰਿਨ ਰਵਨੀਤ ਕੌਰ,ਖੁਸ਼ਵੀਰ ਕੌਰ ਸ਼ਗਨਪ੍ਰੀਤ ਕੌਰ, ਹਰਮਨਜੋਤ ਕੌਰ ,ਅਰਮਾਨ ਪ੍ਰੀਤ ਕੌਰ ਜਗਨਦੀਪ ਕੌਰ,ਕੁਲਵਿੰਦਰ ਸਿੰਘ,ਪ੍ਰੀਆਂਸ਼ੁ,ਅਮਰੀਨ ਕੌਰ ਸ਼ਾਮਿਲ ਹਨ। ਉਨਾਂ ਅੱਗੇ ਦੱਸਿਆ ਕਿ ਸ੍ਰੀ ਚੇਤੰਨਿਆ ਟੈਕਨੋ ਸਕੂਲ ਦੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਜਿਨਾਂ ਕਾਰਨ ਸਕੂਲ ਦਾ ਰਿਜ਼ਲਟ 100% ਆਇਆ ਹੈ।
ਉਹਨਾਂ ਦੱਸਿਆ ਕਿ ਸ੍ਰੀ ਚੈਤੰਨਿਆ ਟੈਕਨੋ ਸਕੂਲ ਭਾਵੇਂ ਇੱਕ ਅੰਗਰੇਜ਼ੀ ਸਕੂਲ ਹੈ ਪਰ ਇਸ ਵਿੱਚ ਹਰ ਇੱਕ ਭਾਸ਼ਾ ਨੂੰ ਬਣਦਾ ਮਾਣ ਦਿੱਤਾ ਜਾਂਦਾ ਹੈ ਅਤੇ ਹਰ ਇੱਕ ਬੱਚੇ ਨੂੰ ਹਰ ਇੱਕ ਭਾਸ਼ਾ ਵਿੱਚ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਸਮੇਤ ਮਾਪਿਆਂ ਨੂੰ ਸਨਮਾਨਿਤ ਕੀਤਾ ਅਤੇ ਚੰਗੀ ਮਿਹਨਤ ਕਰਵਾਉਣ ਉੱਤੇ ਮੁਬਾਰਕਬਾਦ ਦਿੱਤੀ।