
ਮਾਨਸਾ, 22 ਮਈ ( ਸੰਜੀਵ ਜਿੰਦਲ ) : CBSE ਦੁਆਰਾ ਅਪ੍ਰੈਲ-ਅਗਸਤ 2024 ਤੱਕ ਆਯੋਜਿਤ ‘ਸੀਬੀਐਸਈ ਬੋਰਡਿੰਗ ਆਥਰਜ਼ ਕਾਰਜਕ੍ਰਮ’ ਅਧੀਨ ਡੀਏਵੀ ਸਕੂਲ ਮਾਨਸਾ ਦੀ ਵਿਦਿਆਰਥਣ ਵੈਭਵੀ ਦੁਆਰਾ ਰਚਿਤ ਹਿੰਦੀ ਕਹਾਣੀ ‘ਵਾਤਾਵਰਣ ਹਮਾਰੀ ਸਭਸੇ ਬੜੀ ਪੂੰਜੀ ਹੈ’ ਦੀ ਚੋਣ ਕੀਤੀ ਗਈ ਹੈ। ਇਸ ਪ੍ਰਤੀਯੋਗਤਾ ਦਾ ਉਦੇਸ਼ ਜਮਾਤ ਪੰਜਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਲੇਖਣ ਯੋਗਤਾ ਨੂੰ ਪ੍ਰੋਤਸਾਹਨ ਕਰਨਾ ਅਤੇ ਸਿੱਖਿਆ ਨੂੰ ਇੱਕ ਜੀਵੰਤ ਪ੍ਰਕ੍ਰਿਆ ਬਣਾਉਣਾ ਸੀ।
ਦੇਸ਼ ਭਰ ਦੀਆਂ ਸੈਂਕੜੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ, ਇਸ ਵਿੱਚ ਵੈਭਵੀ ਦੀ ਕਹਾਣੀ ਨੂੰ ਵਿਸ਼ੇਸ਼ ਸਥਾਨ ਮਿਲਿਆ। ਸੀਬੀਐਸਈ ਬੋਰਡ ਦੁਆਰਾ ਚੋਣ ਇਹ ਰਚਨਾ ਬੋਰਡ ਦੀ ‘ਈ ਪੁਸਤਕ‘ ਵਿੱਚ ਪ੍ਰਕਾਸ਼ਤ ਕੀਤੀ ਜਾਵੇਗੀ ਅਤੇ ਜਲਦ ਹੀ ਸੀਬੀਐਸਈ ਦੀ ਅਧਿਕਾਰਕ ਵੈਬਸਾਈਟ ’ਤੇ ਵੀ ਅਪਲੋਡ ਕੀਤੀ ਜਾਵੇਗੀ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਵੈਭਵੀ ਨੂੰ ਸੀਬੀਐਸਈ ਦੁਆਰਾ ਸਨਮਾਨਿਤ ਕਰਦਿਆਂ ਪ੍ਰਮਾਣ ਪੱਤਰ ਸੌਂਪਿਆ ਅਤੇ ਉਸ ਦੀ ਇਸ ਜ਼ਿਕਰਯੋਗ ਉਪਲੱਬਧੀ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾ ਨੇ ਕਿਹਾ ਕਿ ਇਹ ਉਪਲੱਬਧੀ ਨਾ ਕੇਵਲ ਸਕੂਲ ਬਲਕਿ ਇਲਾਕੇ ਲਈ ਵੀ ਮਾਣ ਦਾ ਵਿਸ਼ਾ ਹੈ।