
ਵਿਦਿਆਰਥੀਆਂ ਨੂੰ ਮੁਫ਼ਤ ਟੁੱਥ ਪੇਸਟ ਅਤੇ ਟੁੱਥ ਬਰੱਸ਼ ਵੰਡੇ
ਸੰਜੀਵ ਜਿੰਦਲ
ਮਾਨਸਾ, 20 ਮਾਰਚ 2025 :ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਕਾਰਜਕਾਰੀ ਸਿਵਲ ਸਰਜਨ ਡਾ. ਰਵਿੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀ ਨਗਰ ਮਾਨਸਾ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਮੌਖਿਕ ਸਿਹਤ ਦਿਵਸ ਮਨਾਇਆ ਗਿਆ।
ਇਸ ਮੌਕੇ ਡਾ. ਬਲਵਿੰਦਰ ਸਿੰਘ ਜ਼ਿਲਾ ਡੈਂਟਲ ਸਿਹਤ ਅਫ਼ਸਰ ਨੇ ਦੱਸਿਆ ਕਿ ਕਿ ਮੂੰਹ ਦੀ ਤੰਦਰੁਸਤੀ ਅਤੇ ਦੰਦਾਂ ਦੀ ਮਜਬੂਤੀ ਲਈ ਪੰਜ ਨਿਯਮ ਅਪਨਾਉਣੇ ਚਾਹੀਦੇ ਹਨ, ਜਿਵੇਂ ਕਿ ਭੋਜਨ ਵਿਟਾਮਿਨ, ਖਣਿਜ ਪਦਾਰਥ ਅਤੇ ਕੈਲਸ਼ੀਅਮ ਯੁਕਤ ਹੋਵੇ, ਭੋਜਨ ਵਿੱਚ ਜ਼ਿਆਦਾ ਚਿਪਕਣ ਵਾਲੀਆਂ ਅਤੇ ਮਿੱਠੀਆਂ ਚੀਜ਼ਾਂ ਦੀ ਵਰਤੋ ਨਾ ਕਰੋ, ਭੋਜਨ ਕਰਨ ਤੋ ਬਾਅਦ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ, ਬੁਰਸ਼ ਦਿਨ ਵਿੱਚ ਘਟੋ ਘੱਟ ਦੋ ਵਾਰ ਜ਼ਰੂਰ ਕਰੋ, ਨਿਯਮਤ ਰੂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਵੋ, (ਖਾਸ ਕਰ ਹਰ ਛੇ ਮਹੀਨਿਆ ਬਾਅਦ), ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਰੱਖਣੀ ਲਾਜ਼ਮੀ ਹੈ।
ਇਸ ਮੌਕੇ ਬੱਚਿਆਂ ਦੇ ਕੁਇੱਜ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਦੂਜੇ ਤੇ ਤੀਜੇ ਸਥਾਨ ’ਤੇ ਆਏ ਬੱਚਿਆਂ ਅਕਸ਼ਿਤਾ, ਅਰਸ਼ਦੀਪ ਕੌਰ ਅਤੇ ਰਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਗਾਂਧੀ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਮੁਫ਼ਤ ਬਰੱਸ਼ ਅਤੇ ਪੇਸਟ ਵੰਡੇ ਗਏ।
ਇਸ ਮੌਕੇ ਵਿਜੈ ਕੁਮਾਰ ਜਿਲਾ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ ਮਾਨਸਾ ਨੇ ਦਸਿਆ ਕਿ ਦੰਦ ਮੂੰਹ ਅਤੇ ਜੀਭ ਸਾਰੇ ਸਰੀਰ ਦੇ ਅਹਿਮ ਹਿੱਸਾ ਹਨ ਦੰਦ, ਜਾੜ ਜੀਭ ਅਤੇ ਮੂੰਹ ਵੱਲ ਸਾਨੂੰ ਛੋਟੀ ਉਮਰ ਤੋ ਲੈ ਕੇ ਬੁਢਾਪੇ ਤੱਕ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ,ਇਸ ਮੌਕੇ ਦਰਸਨ ਸਿੰਘ ਉਪ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ, ਸੁਨੀਤਾ ਰਾਣੀ, ਜਸਵਿੰਦਰ ਕੌਰ, ਨਿਸ਼ਾ ਰਾਣੀ, ਜਸਪ੍ਰੀਤ ਸਿੰਘ , ਦੀਪਤੀ ਅਗਰਵਾਲ ,ਗੁਰਦੀਪ ਕੌਰ, ਸ਼ਵਿੰਦਰ ਕੌਰ, ਚਰਨਜੀਤ ਕੌਰ ਹਰਪ੍ਰੀਤ ਕੌਰ ਅਧਿਆਪਕ ਸਹਿਬਾਨ ਤੋ ਇਲਾਵਾ ਸਕੂਲ ਅਧਿਆਪਕਾਂ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।