ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੱਜ ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਹੈ । ਮੁਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ ਪਾਰਟੀ ਉਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਗੈਂਗਸਟਰ ਦੀ ਲੱਤ ਵਿੱਚ ਗੋਲੀ ਮਾਰੀ। ਇਸ ਤੋਂ ਬਾਅਦ ਟਾਰਗੇਟ ਕਿਲਿੰਗ ਦੀ ਫਿਰਾਕ ਵਿੱਚ ਫਿਰ ਰਹੇ ਮੁਲਜ਼ਮ ਨੂੰ ਵਿਦੇਸ਼ੀ ਹਥਿਆਰ ਸਮੇਤ ਕਾਬੂ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ।
ਜਾਣਕਾਰੀ ਮੁਤਾਬਕ ਮੋਹਾਲੀ ਵਾਸੀ ਮਨਿੰਦਰ ਨਾਮੀ ਗੈਂਗਸਟਰ ਤੋਂ ਟਾਰਗੇਟ ਕਿਲਿੰਗ ਵਾਰਦਾਤ ਦੀ ਜਿੰਮੇਵਾਰੀ ਦਿੱਤੀ ਗਈ ਸੀ। ਮਨਿੰਦਰ ਸਿੰਘ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ਤੋਂ ਆਸਟ੍ਰੇਰੀਆ ਦਾ ਬਣਿਆ ਗਲੌਕ ਪਿਸਟਲ ਬਰਾਮਦ ਕਰਨ ਆਇਆ ਸੀ। ਸੂਚਨਾ ਮਿਲਣ ਉਤੇ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਉਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ।
ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ। ਇਸ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਗੈਂਗਸਟਰ ਮਨਿੰਦਰ ਸਿੰਘ ਜੇਲ੍ਹ ਵਿੱਚ ਬੈਠੇ ਇੱਕ ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਿਹਾ ਸੀ। ਪੁਲਿਸ ਇਸ਼ ਮਾਮਲੇ ਵਿੱਚ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਟਾਰਗੇਟ ਕਿਲਿੰਗ ਮਾਮਲੇ ਵਿੱਚ ਜਾਂਚ ਦੇ ਹਰ ਪਹਿਲੂ ਦੀਆਂ ਪਰਤਾਂ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ।