ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਰਤੇ ਗਏ ਆਲਾਜ਼ਰਬ ਬਰਾਮਦ ਕਰਵਾਏ
ਸੰਜੀਵ ਜਿੰਦਲ
ਮਾਨਸਾ, 23 ਜੁਲਾਈ 2024 : ਮਨਮੋਹਨ ਸਿੰਘ ਔਲਖ, PPS ਕਪਤਾਨ ਪੁਲਿਸ (ਇੰਨਵੈ) ਮਾਨਸਾ ਵੱਲੋਂ ਦੱਸਿਆ ਗਿਆ ਕਿ ਮਿਤੀ 21/22.07.2024 ਦੀ ਦਰਮਿਆਨੀ ਰਾਤ ਨੂੰ ਪਿੰਡ ਫੁੱਲੂਵਾਲਾ ਡੋਗਰਾ ਵਿਖੇ ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆ ਵਿੱਚ ਸੁਲਝਾਉਣ ਵਿੱਚ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਮੁਕੱਦਮੇ ਨੂੰ ਟਰੇਸ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਹਥਿਆਰ ਲੱਕੜੀ ਦੀ ਬਾਲੀ (ਕੜੀ) ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਕੋਲ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 21.07.2024 ਨੂੰ ਉਸਦਾ ਪਿਤਾ ਲਾਭ ਸਿੰਘ ਘਰ ਦੇ ਬਾਹਰ ਗੇਟ ਸੜਕ ਕੋਲ ਸੁੱਤਾ ਪਿਆ ਸੀ, ਤਾਂ ਜਦੋ ਮਿਤੀ 22.07.2024 ਦੀ ਸਵੇਰ ਨੂੰ ਮੁੱਦਈ ਦੀ ਮਾਤਾ
ਸੁਖਪਾਲ ਕੌਰ ਆਪਣੇ ਘਰਵਾਲੇ ਲਾਭ ਸਿੰਘ (57 ਸਾਲ) ਨੂੰ ਉਠਾਉਣ ਗਈ, ਤਾਂ ਉਸਨੇ ਦੇਖਿਆ ਕਿ ਉਸਦੇ ਘਰਵਾਲੇ ਦਾ ਰਾਤ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਜਿਸ ਤੇ ਮੁੱਖ ਅਫਸਰ ਥਾਣਾ ਵੱਲੋ ਲਖਵੀਰ ਸਿੰਘ ਦੇ ਬਿਆਨ ਪਰ ਮੁ.ਨੰ.161 ਮਿਤੀ 20.07.2024 ਅ/ਧ 103,3(5) ਭਂਸ਼ ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਮੁੱਕਦਮੇ ਨੂੰ ਟਰੇਸ ਕਰਕੇ ਅਮਨਦੀਪ ਕੌਰ ਪਤਨੀ ਬਲਦੀਪ ਸਿੰਘ, ਮਨਦੀਪ ਸਿੰਘ ਪੁੱਤਰ ਰਮੇਸ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨੂੰ ਮੁੱਕਦਮਾ ਹਜ਼ਾ ਵਿੱਚ ਨਾਮਜ਼ਦ ਕੀਤਾ ਗਿਆ। ਦੋਨੋ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਮਨਦੀਪ ਸਿੰਘ ਉਰਫ ਭੂਸ਼ਣ ਪਾਸੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਲੱਕੜ ਦੀ ਬਾਲੀ (ਕੜੀ) ਬ੍ਰਾਮਦ ਕਰਵਾਈ ਗਈ ਹੈ। ਮੁਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਾਭ ਸਿੰਘ ਦੀ ਨੂੰਹ ਅਮਨਦੀਪ ਕੌਰ ਜਿਸਦੇ ਮਨਦੀਪ ਸਿੰਘ ਪੁੱਤਰ ਰਮੇਸ ਕੁਮਾਰ ਵਾਸੀ ਫੁੱਲੂਵਾਲਾ ਡੋਗਰਾ ਨਾਲ 3-4 ਸਾਲ ਤੋ ਨਜ਼ਾਇਜ ਸਬੰਧ ਸੀ। ਮ੍ਰਿਤਕ ਲਾਭ ਸਿੰਘ ਜੋ ਐਲ.ਆਈ.ਸੀ. ਵਿੱਚ ਨੌਕਰੀ ਕਰਦਾ ਸੀ, ਜਿਸਦੀ 31 ਜੁਲਾਈ 2024 ਨੂੰ ਰਿਟਾਇਰਮੈਂਟ ਸੀ। ਅਮਨਦੀਪ ਕੌਰ ਮਹਿਸੂਸ ਕਰਦੀ ਸੀ ਕਿ ਉਸਦਾ ਸਹੁਰਾ ਰਿਟਾਇਰਮੈਂਟ ਤੋਂ ਬਾਅਦ ਉਸਦੇ ਅਤੇ ਮਨਦੀਪ ਸਿੰਘ ਦੇ ਸਬੰਧਾ ਵਿਚਕਾਰ ਅੜਿੱਕਾ ਹੋਵੇਗਾ। ਇਹ ਅੜਿੱਕਾ
ਦੂਰ ਕਰਨ ਲਈ ਮਿਤੀ 21/22.07.2024 ਦੀ ਦਰਮਿਆਨੀ ਰਾਤ ਨੂੰ ਅਮਨਦੀਪ ਕੌਰ ਨੇ ਆਪਣੇ ਸਹੁਰਾ ਲਾਭ ਸਿੰਘ ਦੇ ਬਾਹਰ ਸੁੱਤਾ ਹੋਣ ਬਾਰੇ ਮਨਦੀਪ ਸਿੰਘ ਨੂੰ ਦੱਸ ਦਿੱਤਾ।
ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

