ਸੰਜੀਵ ਜਿੰਦਲ
ਮਾਨਸਾ, 23 ਜੁਲਾਈ 2024 : ਸਥਾਨਕ SDKL ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ LKG ਅਤੇ UKG ਦੇ ਵਿਦਿਆਰਥੀਆਂ ਦੀ ਰਾਸ਼ਟਰੀ ਅੰਬ ਦਿਵਸ ਤੇ ਫੈਂਸੀ ਡਰੈਸ, ਕਵਿਤਾ ਉਚਾਰਨ ਪ੍ਰਤਿਯੋਗਤਾ ਕਰਵਾਈ ਗਈ। ਇਹ ਦਿਵਸ ਹਰ ਸਾਲ 22 ਜੁਲਾਈ ਨੂੰ ਮਨਾਇਆ ਜਾਂਦਾ ਹੈ। ਜਿਸ ਦਾ ਇੱਕ ਸਲਾਨਾ ਉਤਸਵ ਦੇ ਰੂਪ ਵਿੱਚ ਮਹੱਤਵ ਹੈ।
ਇਸ ਪ੍ਰਤੀਯੋਗਤਾ ਦੇ ਦੌਰਾਨ ਵਿਦਿਆਰਥੀਆਂ ਨੇ ਅੰਬ ਦੀ ਪੋਸ਼ਾਕ ਪਾ ਕੇ ਅੰਬ ਦੇ ਮਹੱਤਵ ਜਿਵੇਂ ਕਿ ਫਲਾ ਦਾ ਰਾਜਾ ਅੰਬ, ਸਿਹਤ ਦੇ ਲਈ ਗੁਣਾਂ ਦਾ ਖਜ਼ਾਨਾ, ਪਾਚਨ ਤੰਤਰ ਵਿੱਚ ਸੁਧਾਰ ਆਦਿ ਉੱਤੇ ਕਵਿਤਾ ਸੁਣਾਈ। ਬੱਚਿਆਂ ਨੇ ਅੰਬ ਉੱਤੇ ਬੜੇ ਆਤਮ ਵਿਸ਼ਵਾਸ ਦੇ ਨਾਲ ਕਵਿਤਾਵਾਂ ਦਾ ਉਚਾਰਨ ਕਰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ।
ਇਸ ਦੌਰਾਨ ਸੁਪਰਵਾਈਜ਼ਰ ਮਨਜੀਤ ਕੌਰ ਧਾਲੀਵਾਲ ਨੇ ਬੱਚਿਆਂ ਦਾ ਉਤਸਾਹ ਅਤੇ ਹੌਸਲਾ ਵਧਾਉਂਦੇ ਹੋਏ ਰਾਸ਼ਟਰੀ ਅੰਬ ਦਿਵਸ ਦੀ ਮਹੱਤਤਾ ਦੱਸਦੇ ਹੋਏ ਅੱਗੇ ਹੋਣ ਵਾਲੀ ਅਜਿਹੀ ਪ੍ਰਤੀਯੋਗੀਤਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ।