ਸੰਜੀਵ ਜਿੰਦਲ
ਮਾਨਸਾ 23 ਜੁਲਾਈ 2024 : ਮਾਨਸਾ ਦੇ ਪਿੰਡ ਫੁਲੂਵਾਲਾ ਡੋਗਰਾ ‘ਚ ਘਰ ਬਾਹਰ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਵਜੋਂ ਹੋਈ ਹੈ। ਜੋ ਕਿ LIC ਬਰਾਂਚ ਜਗਰਾਉਂ ਵਿਖੇ ਬਤੌਰ ਕੈਸ਼ੀਅਰ ਕੰਮ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਾਭ ਸਿੰਘ ਜੋ LIC ਜਗਰਾਓਂ ‘ਚ ਬਤੌਰ ਕੈਸ਼ੀਅਰ ਨੌਕਰੀ ਕਰਦਾ ਸੀ। 31 ਜੁਲਾਈ ਨੂੰ ਸੇਵਾਮੁਕਤ ਹੋਣਾ ਸੀ।ਪਰਿਵਾਰਕ ਮੈਂਬਰ ਘਰ ਚ ਵਿਦਾਇਗੀ ਸਮਰੋਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਰਾਤ ਸਮੇਂ ਮ੍ਰਿਤਕ ਲਾਭ ਸਿੰਘ ਜਦ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਕੁਝ ਅਣਪਛਾਤੇ/ ਅਣਪਛਾਤਿਆ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਦੀ ਮੌਤ ਹੋ ਗਈ।ਇਸ ਦਾ ਪਤਾ ਲੱਗਣ ’ਤੇ ਐਸਪੀ ਮਨਮੋਹਨ ਸਿੰਘ, ਡੀਐਸਪੀ ਮਨਜੀਤ ਸਿੰਘ, ਐਸਐਚਓ ਭਗਵੰਤ ਸਿੰਘ ਤੇ ਹੋਰ ਮੌਕੇ ’ਤੇ ਪਹੁੰਚੇ ਹੋਏ ਸਨ ਅਤੇ ਜਾਂਚ ਸ਼ੁਰੂ ਕਰ ਦਿੱਤੀ।