ਸੇਖੂਪੁਰ ਖੁੰਢਾਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਬੁਢਲਾਡਾ, 15 ਜੁਲਾਈ 2024,(ਦਵਿੰਦਰ ਸਿੰਘ ਕੋਹਲੀ) : ਅੱਜ ਸੇਖੂਪੁਰ ਖੁੰਢਾਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਐਸ ਐਚ ਓ ਸੁਖਜੀਤ ਸਿੰਘ ਨੇ ਦੱਸਿਆ ਕਿ ਧਰਤੀ ‘ਤੇ ਜੀਵਨ ਲਈ ਰੁੱਖ ਅਤੇ ਪੌਦੇ ਸਭ ਤੋਂ ਜ਼ਰੂਰੀ ਹਨ। ਰੁੱਖਾਂ ਅਤੇ ਪੌਦਿਆਂ ਤੋਂ ਬਿਨਾਂ ਇਸ ਧਰਤੀ ‘ਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰੁੱਖ ਸਾਨੂੰ ਆਕਸੀਜਨ, ਦਵਾਈ, ਛਾਂ ਅਤੇ ਪਾਣੀ ਦਾ ਭੰਡਾਰ ਵੀ ਪ੍ਰਦਾਨ ਕਰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਧਰਤੀ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪੌਦੇ ਲਾਉਣ ਸਮੇਂ ਰਾਜਵਿੰਦਰ ਸਿੰਘ ਹੈਡ ਕਾਂਸਟੇਬਲ ,ਸੰਦੀਪ ਸਿੰਘ ਹੈਡ ਕਾਂਸਟੇਬਲ , ਹਾਜ਼ਿਰ ਸਨ।

