2 ਨਿੱਕੀਆਂ-ਨਿੱਕੀਆਂ ਧੀਆਂ ਦਾ ਬਾਪ ਸੀ 31 ਸਾਲਾ ਅਵਿੰਦਰ ਸਿੰਘ
ਨਿਊਜ਼ ਡੈਸਕ : ਆਸਟ੍ਰੇਲੀਆ ਦੇ ਮੈਲਬੋਰਨ ਰਹਿੰਦੇ 31 ਸਾਲਾ ਅਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਅਵਿੰਦਰ ਸਿੰਘ ਟਰੱਕ ਚਲਾਉਂਦਾ ਸੀ ਤੇ ਸਿਡਨੀ ਗਿਆ ਹੋਇਆ ਸੀ, ਜਿੱਥੇ ਤਰਪਾਲ ਲਗਾਉਣ ਲੱਗਿਆ ਉਹ ਟਰੱਕ ਤੋਂ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ।
ਅਵਿੰਦਰ, ਅਮ੍ਰਿਤਸਰ ਦੇ ਗੱਗੋਮਾਹਲ ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਅਜੇ ਫਰਵਰੀ ਵਿੱਚ ਹੀ ਅਵਿੰਦਰ ਪਰਿਵਾਰ ਸਮੇਤ ਮਾਪਿਆਂ ਨੂੰ ਮਿਲਣ ਇੰਡੀਆ ਗਿਆ ਸੀ।
ਅਵਿੰਦਰ ਆਪਣੇ ਮਗਰ 2 ਧੀਆਂ ਜਿਨ੍ਹਾਂ ਦੀ ਉਮਰ 6 ਸਾਲਾ ਅਤੇ ਦੂਜੀ 6 ਮਹੀਨੇ ਅਤੇ ਪਤਨੀ, ਮਗਰ ਛੱਡ ਗਿਆ ਹੈ। ਮਾਪੇ ਚਾਹੁੰਦੇ ਹਨ ਕਿ ਪੁੱਤ ਦੀ ਮ੍ਰਿਤਕ ਦੇਹ ਇੰਡੀਆ ਭੇਜੀ ਜਾਏੇ ਤਾਂ ਜੋ ਉਹ ਅਵਿੰਦਰ ਨੂੰ ਅਖੀਰਲੀ ਵਾਰ ਦੇਖਣ ਸਕਣ।