ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਪ੍ਰਿੰਸ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ ਭਾਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸੰਗਰੂਰ, 25 ਜੂਨ 2024 : ਲਹਿਰਾ ਗਾਗਾ ’ਚ ਬੀਤੀ ਦਿਨੀਂ ਸ਼ਾਮ ਘੱਗਰ ਬਰਾਂਚ ਨਹਿਰ ਵਿਚ ਪਿਓ ਪੁੱਤਰ ਡੁੱਬ ਗਏ ਸਨ ਜਿਨਾਂ ਦੀ ਅੱਜ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 9 ਉਮਰ 35 ਸਾਲ ਅਤੇ ਉਸ ਦਾ ਪੁੱਤਰ ਪ੍ਰਿੰਸ ਉਮਰ 9 ਸਾਲ ਦੱਸੀ ਜਾ ਰਹੀ ਹੈ।
ਇਸ ਮੌਕੇ ਦਰਬਾਰਾ ਸਿੰਘ ਹੈਪੀ ਨੇ ਦੱਸਿਆ ਹੈ ਕਿ ਮੋਹਨ ਸਿੰਘ ਅਤੇ ਉਸਦਾ ਪੁੱਤਰ ਪ੍ਰਿੰਸ ਵਿੱਤੀ ਸ਼ਾਮ ਨਹਿਰ ਵਿਚ ਡੁੱਬ ਗਏ ਸਨ। ਮੋਹਨ ਸਿੰਘ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਮੋਹਨ ਸਿੰਘ ਉੱਪਰ 5 ਸੱਤ ਲੱਖ ਰੁਪਏ ਦਾ ਕਰਜ਼ਾ ਵੀ ਸੀ, ਜਿਸ ਦੇ ਚਲਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਮੋਹਨ ਸਿੰਘ ਨੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਗੋਤਾਖੋਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ 20 ਸਾਲ ਤੋਂ ਗੋਤਾਖੋਰੀ ਦੀ ਸੇਵਾ ਨਿਭਾ ਰਿਹਾ ਹਾਂ, ਪਰ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਅੱਜ ਵੀ ਪੁਲਿਸ ਵੱਲੋਂ ਜਾਣਕਾਰੀ ਮਿਲੀ ਸੀ ਤੇ ਇਥੇ 2 ਵਿਅਕਤੀ ਨਹਿਰ ’ਚ ਡੁੱਬ ਗਏ ਹਨ। ਉਨ੍ਹਾਂ ਦੀ ਜਲਦ ਹੀ ਭਾਲ ਕਰ ਲਈ ਜਾਵੇਗੀ।

