ਸੰਜੀਵ ਜਿੰਦਲ
ਮਾਨਸਾ, 21 ਜੂਨ 2024 : ਯੋਗਾ ਮਾਨਸਾ ਵੱਲੋ ਰਿਟਾ. ASI ਬਾਬੂ ਦੀਪ ਚੰਦ ਦੀ ਰਹਿਨੁਮਾਈ ਅਤੇ ਅਜੇ ਕੁਮਾਰ ਟੀਟੂ ਦੀ ਟੀਮ ਦੀ ਅਗਵਾਈ ਵਿਚ ਫਰੀ ਯੋਗਾ ਦਾ ਅਭਿਆਸ ਰੋਜਾਨਾ ਸਵੇਰੇ 5.30 ਤੋਂ 7.00 ਤੱਕ ਕਰਵਾਇਆ ਜਾ ਰਿਹਾ ਹੈ।
10ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਯੋਗਾ ਮਾਨਸਾ ਵੱਲੋ 7 ਦਿਨਾਂ ਕੈਂਪ ਮਿਤੀ 14.6.2024 ਤੋਂ ਲਗਤਾਰ ਲਗਾਇਆ ਗਿਆ। ਵੱਖ ਵੱਖ ਟਰੇਨਰਾਂ ਨੂੰ ਬੁਲਾ ਕੇ ਕਲਾਸ ਲਗਾਈ ਸੀ ਅਤੇ ਉਹਨਾਂ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਗਿਆ । ਕੈਪ ਦੇ ਦੂਸਰੇ ਦਿਨ ਦੀ ਕਲਾਸ ਹਰਪ੍ਰੀਤ ਸਿੰਘ, ਤੀਸਰੇ ਦੀ ਕਲਾਸ ਵਿਸਾਖਾ ਸਿੰਘ ਬੋਹਾ, ਚੌਥੇ ਦਿਨ ਈਸ਼ਵਰ ਗੋਇਲ ਅਤੇ ਪੰਜਵੇਂ ਦਿਨ ਮੈਡਮ ਅੰਜਨਾ ਵੱਲੋ ਲਗਾਈ ਗਈ।
ਅੱਜ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਸੁਭ ਮੌਕੇ ਤੇ ਐਸ.ਡੀ.ਗਰਲਜ਼ ਕਾਲਜ ਮਾਨਸਾ, ਯੋਗਾ ਆਸ਼ਰਮ ਤੇ ਯੋਗਾ ਮਾਨਸਾ ਵੱਲੋ ਸਾਂਝੇੇ ਤੇ ਵੱਡਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਮੌਜੂਦਾ ਵਿਧਾਇਕ ਵਿਜੈ ਕੁਮਾਰ ਸਿੰਗਲਾ, ਸਾਬਕਾ ਐਮ.ਐਲ.ਏ ਨਾਜਰ ਸਿੰਘ ਮਾਨਸਾਹੀਆ ਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਪਹੁੰਚੇ। ਯੋਗਾ ਅਭਿਆਸ ਦੀ ਸੁਰੂਆਤ ਪਹੁੰਚੇ ਮੁੱਖ ਮਹਿਮਾਨਾਂ ਵੱਲੋ ਜੋਤੀ ਜਗਵਾ ਕੇ ਕੀਤੀ। ਯੋਗਾ ਆਸ਼ਰਮ ਤੇ ਪੰਤਜਲੀ ਦੀ ਟੀਮ ਕ੍ਰਿਸ਼ਨ ਜੋਗਾ, ਕਾਲੂ ਰਾਮ, ਦਰਸ਼ਨ ਸਿੰਘ, ਗੁਰਦਾਸ਼ ਸ਼ੈਂਟੀ, ਸ਼ਾਮ ਲਾਲ ਦੀ ਅਗਵਾਈ ਵਿਚ ਪਹੁੰਚੀ। ਕੈਂਪ ਵਿਚ 300 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ।
ਐਸ.ਡੀ.ਗਰਲਜ਼ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਯੋਗਾ ਦੀ ਸਿਖਲਾਈ ਲਈ। ਅਜੇ ਕੁਮਾਰ ਟੀਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਦੀ ਸ਼ੁਰੂਆਤ ਮਾਨਸਾ ਵਿਖੇ ਰਿਟ. ਏ.ਐਸ.ਆਈ. ਬਾਬੂ ਦੀਪ ਚੰਦ ਨੇ ਕਰਵਾਈ।ਸਨਾਤਮ ਧਰਮ ਸਭਾ ਦੀ ਪੂਰੀ ਟੀਮ ਵਿਨੋਦ ਭੰਮਾ ਤੇ ਬਿਦਰਪਾਲ ਸੋਨੂੰ ਵੱਲੋ ਆਪਣੀ ਹਾਜਰੀ ਲਗਵਾਈ । ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਮੈਡਮ ਅਨਾਮਿਕਾ ਗਰਗ ਦੀ ਅਗਵਾਈ ਵਿਚ ਪਹੁੰਚਿਆ। ਕੈਂਪ ਨੂੰ ਸਫਲ ਬਣਾਉਣ ਵਿਚ ਰਾਮ ਕ੍ਰਿਸ਼ਨ ਚੁੱਘ, ਮਨੀ ਸ਼ਰਮਾਂ, ਵਿਸ਼ਾਲ ਸ਼ਰਮਾਂ, ਜਸਵੀਰ ਸਿੰਘ, ਗਿਆਨੀ ਜੀ, ਪ੍ਰਦੀਪ ਸ਼ਰਮਾਂ, ਲਵਲੀ, ਰਾਮ ਪ੍ਰਕਾਸ਼ ਵੱਲੋ ਵੱਡਮੁੱਲਾ ਯੋਗਦਾਨ ਪਾਇਆ । ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਜਗਮੋਹਨ ਸਿੰਘ ਧਾਲੀਵਾਲ—ਸਕੱਤਰ, ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਰਿਹਾ ਹੈ, ਉਹਨਾਂ ਨੇ ਇਸ ਕੈਂਪ ਨੂੰ ਕ੍ਰਿਕਟ ਮੈਦਾਨ ਵਿਚ ਲਗਾਉਣ ਦੀ ਇਜਾਜਤ ਦਿੱਤੀ। ਕੈਂਪ ਦੇ ਅੰਤ ਤੇ ਅਕਾਸ ਨੇ ਯੋਗਾ ਡਾਂਸ ਕਰਕੇ ਸਰੋਤਿਆਂ ਨੂੰ ਮੋਹ ਲਿਆ।ਕੈਂਪ ਵਿਚ ਭੈਣਾਂ ਨੇ ਯੋਗਾ ਅਭਿਆਸ ਨਾਲ ਦੂਰ ਹੋਈਆਂ ਬੀਮਾਰੀਆਂ ਵਾਰੇ ਤਰਜਬੇ ਸਾਂਝੇ ਕੀਤੇ। ਕੈਂਪ ਦੇ ਅੰਤ ਤੇ ਅਜੇ ਕੁਮਾਰ ਟੀਟੂ, ਰਾਮ ਕ੍ਰਿਸਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਬੱਚਿਆਂ ਅਤੇ ਪਹੁੰਚੇ ਹੋਏ ਸਾਧਕਾ ਨੂੰ ਰੀਫਰੈਸਮੈਂਟ ਦੇ ਕੇ ਨਿਵਾਜਿਆ ਗਿਆ ਹੈ।