ਸੰਜੀਵ ਜਿੰਦਲ
ਸਰਕਾਰੀ ਸਕੂਲ ਸੇਖੂ ਵਿਖੇ ਪ੍ਰਿੰਸੀਪਲ ਮਹੇਸ਼ ਕੁਮਾਰ ਅਤੇ ਸਕੂਲ ਇੰਚਾਰਜ ਗੁਣਵੰਤ ਕੌਰ ਵੱਲੋਂ ਸਕੂਲ ਦਾ ਮੈਗਜ਼ੀਨ ‘ਬੁਲੰਦ ਹੌਸਲੇ‘ ਰਿਲੀਜ਼ ਕੀਤਾ ਗਿਆ। ਪ੍ਰਿੰਸੀਪਲ ਨੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸ਼ਾ ਕੀਤੀ। ਇਸ ਦੇ ਨਾਲ ਹੀ ਪ੍ਰਿੰਸੀਪਲ ਵੱਲੋਂ ਸਕੂਲ ਦੇ ਕੰਪਿਊਟਰ ਅਧਿਆਪਕਾਂ ਮੱਖਣ ਸਿੰਘ, ਜੋਨੀ ਸਿੰਗਲਾ ਅਤੇ ਪ੍ਰਦੀਪ ਕੁਮਾਰ ਵੱਲੋਂ ਕੰਪਿਊਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਤਿਆਰ ਕੀਤੀ ਗਈ ਕਿਤਾਬ ‘ਦਾ ਬੇਸ ਆਫ ਕੰਪਿਊਟਰ‘ ਨੂੰ ਵੀ ਰਿਲੀਜ਼ ਕੀਤਾ।
ਪ੍ਰਿੰਸੀਪਲ ਵੱਲੋਂ ਗੁਣਵੰਤ ਕੌਰ, ਗਗਨ ਰਾਣੀ, ਸੀਮਾ ਰਾਣੀ, ਕਰਨੈਲ ਸਿੰਘ ਅਤੇ ਕੰਪਿਊਟਰ ਅਧਿਆਪਕਾਂ ਦੀ ਇਸ ਕੰਮ ਲਈ ਉਨ੍ਹਾਂ ਦੇ ਵਿਸ਼ੇਸ ਯੋਗਦਾਨ ਦੀ ਵੀ ਤਾਰੀਫ ਕੀਤੀ ਗਈ। ਗੁਣਵੰਤ ਕੌਰ ਅਤੇ ਗਗਨ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਸੈਸ਼ਨ ਦੌਰਾਨ ਨਵੀਂ ਕਿਤਾਬ ‘ਲੈਟ ਅੱਸ ਪਲੇ ਵਿਦ ਸੀ‘ ਕੰਪਿਊਟਰ ਭਾਸ਼ਾ ਦੀ ਕਿਤਾਬ ਦੀ ਡਿਜ਼ਾਇਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇ ਸਾਲ ਸਲਾਨਾ ਮੈਗਜ਼ੀਨ ਦੇ ਨਾਲ ਹੀ ਕੰਪਿਊਟਰ ਦੀ ਇਹ ਕਿਤਾਬ ਰਲੀਜ਼ ਕੀਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਰਿੰਪੀ ਬਾਲਾ, ਵਰਸ਼ਾ ਰਾਣੀ, ਨੇਹਾ ਗਰਗ, ਜਸਬੀਰ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਸਨਪ੍ਰੀਤ ਕੌਰ, ਗੁਰਪ੍ਰੀਤ ਕੌਰ ,ਸਲੋਨੀ ਰਾਣੀ, ਜਸਵੀਰ ਸਿੰਘ ਡੀ ਪੀ, ਰਾਮਦਾਸ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ, ਜੈ ਚੰਦ, ਦੀਪ ਚੰਦ, ਇਸ਼ਾਨ, ਸੁਖਦਰਸ਼ਨ ਸਿੰਘ ਕਲਰਕ, ਮਲਕੀਤ ਸਿੰਘ, ਗੁਰਸੇਵਕ ਸਿੰਘ ਆਦਿ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।