ਸੰਜੀਵ ਜਿੰਦਲ
ਮਾਨਸਾ, 3 ਅਪ੍ਰੈਲ 2024 : ਸ੍ਰੀ ਮਨਮੋਹਨ ਸਿੰਘ ਔਲਖ ਪੀਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਾਨਸਾ ਵੱਲੋਂ ਦੱਸਿਆ ਗਿਆ ਕਿ ਐਸਐਸਪੀ ਮਾਨਸਾ ਨਾਨਕ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਨੇ ਪਿਛਲੇ ਦਿਨੀ ਮਾਨਸਾ ਦੇ ਬੱਸ ਸਟੈਂਡ ਤੋਂ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾ ਕੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ
ਉਹਨਾਂ ਦੱਸਿਆ ਕਿ ਮਿਤੀ 1.4.2024 ਨੂੰ ਥਾਣਾ ਸਿਟੀ ਟੂ ਮਾਨਸਾ ਦੀ ਪੁਲਿਸ ਨੂੰ ਸਰਕਾਰੀ ਹਸਪਤਾਲ ਮਾਨਸਾ ਪਾਸੋਂ ਇੱਕ ਨਾ ਮਾਲੂਮ ਬੱਚੇ ਦੀ ਲਾਸ਼ ਬੱਸ ਸਟੈਂਡ ਮਾਨਸਾ ਵਿਖੇ ਮਿਲਣ ਬਾਰੇ ਸੂਚਨਾ ਪ੍ਰਾਪਤ ਹੋਈ ਜਿਸ ਤੇ ਫੌਰੀ ਕਾਰਵਾਈ ਕਰਦਿਆਂ ਹੋਇਆਂ ਮੁੱਖ ਅਫਸਰ ਥਾਣਾ ਸਿਟੀ -2 ਵੱਲੋਂ ਬੱਚੇ ਦੀ ਲਾਸ਼ ਦੀ ਸ਼ਨਾਖਤ ਸਬੰਧੀ ਇਸ਼ਤਿਆਰ ਸੋਰੇਗੋਗਾ ਜਾਰੀ ਕੀਤਾ ਗਿਆ। ਇਸ ਬੱਚੇ ਦੀ ਲਾਸ਼ ਸਬੰਧੀ ਖਬਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਮਿਤੀ 03-04-2024 ਨੂੰ ਸੰਦੀਪ ਕੋਰ ਪਤਨੀ ਹਰਪ੍ਰੀਤ ਸਿੰਘ ਵਾਸੀ ਬਿਲਾਸਪੁਰ ਜਿਲ੍ਹਾ ਮੋਗਾ ਨੇ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਪਾਸ ਲਾਸ਼ ਦੀ ਸ਼ਨਾਖਤ ਕਰਕੇ ਬੱਚੇ ਦਾ ਨਾਮ ਅਗਮਜੋਤ ਸਿੰਘ ਜਿਸਦੀ ਉਮਰ ਕਰੀਬ 7 ਸਾਲ ਹੋਣ ਬਾਰੇ ਦੱਸਿਆ ਤੇ ਆਪਣੀ ਭਰਜਾਈ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ ਵੱਲੋ ਕਤਲ ਕੀਤੇ ਹੋਣ ਬਾਰੇ ਖੁਲਾਸਾ ਕੀਤਾ। ਜਿਸ ਦੇ ਬਿਆਨ ਤੇ ਮੁਕਦਮਾ ਨੰਬਰ 65 ਮਿਤੀ 3.4. 2024 ਅ/ਧ 302 ਹਿੰ:ਦੰ: ਥਾਣਾ ਸਿਟੀ -2 ਮਾਨਸਾ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਅਗਲੀ ਤਫਤੀਸ਼ ਸ਼੍ਰ: ਗੁਰਪ੍ਰੀਤ ਸਿੰਘ ਡੀ.ਐਸ.ਪੀ (ਸ:ਡ) ਮਾਨਸਾ ਦੀ ਨਿਗਰਾਨੀ ਹੇਠ ਐਸ.ਆਈ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਵੱਲੋ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਢਲੀ ਤਫਤੀਸ਼ ਦੋਰਾਨ ਖੁਲਾਸਾ ਹੋਇਆ ਹੈ ਕਿ ਦੋਸ਼ਣ ਵੀਰਪਾਲ ਕੋਰ ਦਾ ਪਤੀ ਹਰਦੀਪ ਸਿੰਘ ਅਰਸਾ ਕਰੀਬ 3 ਸਾਲ ਤੋਂ ਜਿਲ੍ਹਾ ਜੇਲ੍ਹ ਬਠਿੰਡਾ ਵਿਖੇ ਬੰਦ ਸੀ ਅਤੇ ਵੀਰਪਾਲ ਕੌਰ ਹੁਣ ਆਪਣੀ ਆਜ਼ਾਦ ਮਰਜ਼ੀ ਨਾਲ ਆਪਣੀ ਜਿੰਦਗੀ ਕਿਸੇ ਹੋਰ ਵਿਅਕਤੀ ਨਾਲ ਬਤੀਤ ਕਰਨਾ ਚਾਹੁੰਦੀ ਸੀ। ਜਿਸ ਕਾਰਨ ਉਸਨੇ ਆਪਣੇ ਬੱਚੇ ਦੇ ਕਤਲ ਦੀ ਘਿਨੌਣੀ ਘਟਨਾ ਨੂੰ ਅੰਜ਼ਾਮ ਦਿੱਤਾ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਕਪਤਾਨ ਪੁਲਿਸ (ਇੰਨਵੈ:) ਮਾਨਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।