ਇਸ ਦੇ ਸਬੰਧ ‘ਚ ਸੋਸਾਇਟੀ ਵੱਲੋਂ ਨਵਾਂ ਮਿਡ-ਡੇ-ਮੀਲ ਮੈਨਿਊ ਜਾਰੀ ਕੀਤਾ ਗਿਆ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸਰਕਾਰੀ ਸਕੂਲਾਂ ‘ਚ ਪਹਿਲੀ ਤੋਂ ਚੌਥੀ ਤੱਕ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ ਡੇ ਮੀਲ ਦੇ ਮੈਨਿਊ ‘ਚ ਹਰ ਮਹੀਨੇ ਬਦਲਾਅ ਕੀਤਾ ਜਾਵੇਗਾ। ਮਿਡ-ਡੇ-ਮੀਲ ਸੋਸਾਇਟੀ ਵੱਲੋਂ ਜਾਰੀ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਮਹੀਨੇ ਦੇ ਅਖ਼ੀਰ ‘ਚ ਅਗਲੇ ਮਹੀਨੇ ਦੀ ਮੈਨਿਊ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ, ਜਿਸ ਦੇ ਚੱਲਦਿਆਂ ਪੰਜਾਬ ਸਟੇਟ ਮਿਡ ਡੇਅ ਮੀਲ ਸੋਸਾਇਟੀ ਵੱਲੋਂ ਮਿਡ ਡੇਅ ਮੀਲ ‘ਚ ਬਦਲਾਅ ਕੀਤੇ ਗਏ ਹਨ।
ਇਸ ਦੇ ਸਬੰਧ ‘ਚ ਸੋਸਾਇਟੀ ਵੱਲੋਂ ਨਵਾਂ ਮਿਡ ਡੇਅ ਮੀਲ ਮੈਨਿਊ ਜਾਰੀ ਕੀਤਾ ਗਿਆ ਹੈ। ਸੋਸਾਇਟੀ ਵੱਲੋਂ ਜਾਰੀ ਪੱਤਰ ਅਨੁਸਾਰ ਜੋ ਮਿਡ ਡੇਅ ਮੀਲ ਦਾ ਮੈਨਿਊ ਜਾਰੀ ਕੀਤਾ ਗਿਆ ਹੈ। ਉਹ 30 ਅਪ੍ਰੈਲ ਤੱਕ ਲਾਗੂ ਰਹੇਗਾ, ਜਦੋਂ ਕਿ ਮਈ ਮਹੀਨੇ ਦੇ ਲਈ ਮੈਨਿਊ ਵਿਚ ਫੇਰਬਦਲ ਕੀਤਾ ਜਾਵੇਗਾ। ਉਕਤ ਮੈਨਿਊ ‘ਚ ਵਿਦਿਆਰਥੀਆਂ ਨੂੰ ਹਰ ਹਫ਼ਤੇ ਦੇ ਕਿਸੇ ਵੀ ਦਿਨ ਬੱਚਿਆਂ ਨੂੰ ਖਾਣ ‘ਚ ਖੀਰ ਵੀ ਦਿੱਤੀ ਜਾਣੀ ਹੈ।
ਅਪ੍ਰੈਲ ਦਾ ਮਿਡ-ਡੇਅ-ਮੀਲ ਮੈਨਿਊ
ਸੋਮਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ), ਰੋਟੀ ਤੇ ਮੌਸਮੀ ਫਲ
ਮੰਗਲਵਾਰ : ਰਾਜਮਾਂਹ ਤੇ ਚੌਂਲ
ਬੁੱਧਵਾਰ : ਕਾਲੇ ਸਫ਼ੇਦ ਚਨੇ ਆਲੂ ਮਿਲਾ ਕੇ ਤੇ ਪੂਰੀ ਰੋਟੀ
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਤੇ ਚੌਂਲ
ਸ਼ੁੱਕਰਵਾਰ : ਮੌਸਮੀ ਸਬਜ਼ੀ ਤੇ ਰੋਟੀ
ਸ਼ਨੀਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ) ਤੇ ਚੌਂਲ