Visitor : Visitor

ਪਟਿਆਲਾ ‘ਚ ਚੱਲ ਰਹੇ ਧਰਨੇ ‘ਤੇ ਬੈਠੇ ਕਿਸਾਨ ਦੀ ਮੌਤ, 3 ਬੱਚਿਆਂ ਦਾ ਸੀ ਪਿਤਾ

ਦੋ ਦਿਨਾਂ ਤੋਂ ਪਟਿਆਲਾ ‘ਚ ਕੈਪਟਨ ਅਮਰਿੰਦਰ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਕਿਸਾਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਅੰਦੋਲਨ ਵਿੱਚ ਕਿਸੇ ਕਿਸਾਨ ਦੀ ਇਹ ਤੀਜੀ ਮੌਤ ਹੈ। ਮ੍ਰਿਤਕ ਦੀ ਪਛਾਣ, ਨਰਿੰਦਰਪਾਲ ਪਿੰਡ ਬਠੋਈ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਦੇਰ ਰਾਤ ਉਸਦੀ ਤਬੀਅਤ…

ਦੋ ਦਿਨਾਂ ਤੋਂ ਪਟਿਆਲਾ ‘ਚ ਕੈਪਟਨ ਅਮਰਿੰਦਰ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਕਿਸਾਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਅੰਦੋਲਨ ਵਿੱਚ ਕਿਸੇ ਕਿਸਾਨ ਦੀ ਇਹ ਤੀਜੀ ਮੌਤ ਹੈ। ਮ੍ਰਿਤਕ ਦੀ ਪਛਾਣ, ਨਰਿੰਦਰਪਾਲ ਪਿੰਡ ਬਠੋਈ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਦੇਰ ਰਾਤ ਉਸਦੀ ਤਬੀਅਤ ਵਿਗੜ ਗਈ ਸੀ ਜਿਸ ਨੂੰ ਇਲਾਜ ਲੀ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ 43 ਸਾਲਾਂ ਨਰਿੰਦਰਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ 3 ਬੱਚੇ ਹਨ। ਜਿਹਨਾਂ ਵਿੱਚੋ ਇੱਕ ਬੇਟੀ ਦਾ ਪਿਛਲੇ ਵਰ੍ਹੇ ਹੀ ਵਿਆਹ ਹੋਇਆ ਹੈ ਜਦਕਿ ਇਕ ਬੇਟੀ 20 ਸਾਲ ਅਤੇ ਬੇਟਾ 17 ਸਾਲ ਦਾ ਹੈ।

Leave a Reply

Your email address will not be published. Required fields are marked *

Visitor : Visitor