Visitor : Visitor

ਚੰਡੀਗੜ੍ਹ ਚ ਰਾਤੀ ਹੋਇਆ ਰਾਜਨੀਤਿਕ ਧਮਾਕਾ : AAP ਦੇ 3 ਕੌਂਸਲਰ BJP ‘ਚ ਹੋਏ ਸਾਮਲ – ਧੱਕੇ ਨਾਲ ਬਣੇ ਮੇਅਰ ਨੇ ਦਿੱਤਾ ਅਸਤੀਫਾ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਇੱਕ ਪਾਸੇ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਕਿਸਾਨ ਆਗੂਆਂ ਤੇ ਉਹਨਾਂ ਦੇ ਵਕੀਲ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਮੀਟਿੰਗ ਚੱਲ ਰਹੀ ਸੀ ਤੇ ਦੂਜੇ ਪਾਸੇ ਚੰਡੀਗੜ੍ਹ ਦੀ ਸਿਆਸਤ ਵਿੱਚ ਉਸ ਸਮੇਂ ਰਾਜਸੀ ਵੱਡਾ ਧਮਾਕਾ ਹੋਇਆ, ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ…

ਚੰਡੀਗੜ੍ਹ : ਚੰਡੀਗੜ੍ਹ ਵਿੱਚ ਇੱਕ ਪਾਸੇ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਕਿਸਾਨ ਆਗੂਆਂ ਤੇ ਉਹਨਾਂ ਦੇ ਵਕੀਲ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਮੀਟਿੰਗ ਚੱਲ ਰਹੀ ਸੀ ਤੇ ਦੂਜੇ ਪਾਸੇ ਚੰਡੀਗੜ੍ਹ ਦੀ ਸਿਆਸਤ ਵਿੱਚ ਉਸ ਸਮੇਂ ਰਾਜਸੀ ਵੱਡਾ ਧਮਾਕਾ ਹੋਇਆ, ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਰਤੀ ਜਨਤਾ ਪਾਰਟੀ ‘ਚ ਭਾਜਪਾ ਆਗੂ ਅਰੁਣ ਸੂਦ ਦੀ ਰਹਿਨੁਮਾਈ ਹੇਠ ਸ਼ਾਮਿਲ ਹੋ ਗਏ ਜਦਕਿ ਇਸੇ ਸਮੇਂ ਹੀ ਭਾਜਪਾ ਦੇ ਧੱਕੇ ਨਾਲ ਬਣੇ ਮੇਅਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ l ਚੰਡੀਗੜ੍ਹ ਦੀ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਤੇ ਗੁਰਚਰਨ ਕਾਲਾ ਦੇਰ ਰਾਤ ਭਾਜਪਾ ‘ਚ ਸ਼ਾਮਲ ਹੋ ਗਏ। ਜਦਕਿ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਬੀਤੀ ਰਾਤ ਚੰਡੀਗੜ੍ਹ ਨਗਰ ਨਿਗਮ ਦੇ ਨਵੇ ਮੇਅਰ ਬਣੇ ਮਨੋਜ ਸੋਨਕਰ ਨੇ ਅਸਤੀਫਾ ਦੇ ਦਿੱਤਾ।

Leave a Reply

Your email address will not be published. Required fields are marked *

Visitor : Visitor